ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਮਾਹਮੂਜੋਈਆ ਵੱਲੋਂ ਪਾਰਟੀ ਵਰਕਰਾਂ ਨਾਲ ਪੌਦੇ ਲਗਾਕੇ ਮਨਾਇਆ ਮਹਾਉਤਸਵ
ਫ਼ਿਰੋਜ਼ਪੁਰ 6 ਅਕਤੂਬਰ (ਸੰਦੀਪ ਕੰਬੋਜ ਜਈਆ) : ਸਾਨੂੰ ਸਭ ਨੂੰ ਪੰਜਾਬ ਸਰਕਾਰ ਵੱਲੋਂਂ ਚਲਾਏ ਜਾ ਰਹੇ ਪ੍ਰੋਗਰਾਮ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਵੱਧ ਤੋਂ ਵੱਧ ਪੌਦੇ ਲਗਾਕੇ ਇਸ ਮਿਸ਼ਨ ਵਿਚ ਬਰਾਬਰ ਦਾ ਭਾਗੀਦਾਰ ਹੋਣਾ ਲਾਜ਼ਮੀ ਹੈ।ਜਿਸ ਤਹਿਤ ਹਰ ਵਿਅਕਤੀ ਨੂੰ ਆਪਣੇ ਘਰ ਦੇ ਕਿਸੇ ਵੀ ਪ੍ਰੌਗਰਾਮ ਜਾ ਖੁਸ਼ੀ ਦੇ ਮੋਕੇ ਇਸ ਖੁੁਸ਼ੀ ਦਾ ਇਜਹਾਰ ਪੌਦੇ ਲਗਾਕੇ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਹਵਾ, ਸ਼ੁੱਧ ਵਾਤਾਵਰਨ ਅਤੇ ਭਰਪੂਰ ਆਕਸੀਜਨ ਮਿਲ ਸਕੇ। ਅੱਜ ਇਹਨਾਂ ਗੱਲਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ, ਜਨ ਕਲਿਆਣ ਤੇ ਪ੍ਰਚਾਰ ਸੈਲ ਦੇ ਜਿਲਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਮਾਹਮੂਜੋਈਆ ਨੇ ਕਾਂਗਰਸੀ ਵਰਕਰਾਂ ਅਤੇ ਸਮਾਜ ਸੇਵੀ ਆਗੂਆ ਨਾਲ ਮਿਲਕੇ ਪਿੰਡ ਦੇ ਸ਼ਮਸ਼ਾਨਘਾਟ, ਬੱਸ ਸਟੈਂਡ ਅਤੇ ਹੋਰਨਾਂ ਜਨਤਕ ਥਾਵਾਂ ਤੇ ਪੌਦੇ ਲਗਾਕੇ ਵਣਮਹਾਂਉਤਸਵ ਮਨਾਉਣ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਇਸ ਮੌਕੇ ਸੰਦੀਪ ਮਾਹਮੂਜੋਈਆ ਨੇ ਰੁੱਖਾਂ ਦਾ ਮਨੁੱਖੀ ਜੀਵਨ ਵਿਚ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸ਼ੁੱਧ ਵਾਤਾਵਰਣ ਵਿਚ ਸਾਹ ਲੈਣ ਲਈ ਮਨੁੱਖ ਨੂੰ ਆਪਣਾਂ ਆਲਾ ਦੁਆਲਾ ਹਰਿਆ ਭਰਿਆ ਰੱਖਣਾ ਬਹੁਤ ਜ਼ਰੂਰੀ ਹੈ ਇਸ ਲਈ ਹਰ ਮਨੁੱਖ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਸਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਕਿਉਂਕਿ ਇਨ੍ਹਾਂ ਪੌਦਿਆਂ ਦੁਆਰਾ ਛੱਡੀ ਜਾਂਦੀ ਆਕਸੀਜਨ ਕਾਰਨ ਹੀ ਧਰਤੀ ਤੇ ਜੀਵਨ ਸੰਭਵ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਐਂਟੀ ਕੁਰੱਪਸ਼ਨ ਬਿਊਰੋ ਦੇ ਬਲਾਕ ਪ੍ਰਧਾਨ ਮਨੀਸ਼ ਕੰਬੋਜ ਪਿੰਡੀ, ਜਸਬੀਰ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ ਮਹੰਤਾਂ ਵਾਲਾ, ਚਾਂਦ ਢੀਂਗਰਾ ਯੂਥ ਆਗੂ ਗੁਰੂਹਰਸਹਾਏ, ਰਮਨ ਢੋਟ ਯੂਥ ਆਗੂ ਮੰਡੀਵਾਲ, ਤਿਲਕ ਰਾਜ ਨੰਬਰਦਾਰ ਅਤੇ ਸੀਨੀਅਰ ਕਾਂਗਰਸੀ ਆਗੂ ਗੋਲੂਕਾ ਤੋ ਇਲਾਵਾ ਹੋਰ ਕਈ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।