ਗੈਗਸਟਰ ਮਨਜਿੰਦਰ ਸਿੰਘ ਉਰਫ਼ ਡਿੰਪਲ ਨੂੰ ਜੈਤੋ ਸੀਆਈਏ ਸਟਾਫ਼ ਨੇ ਕੀਤਾ ਗ੍ਰਿਫਤਾਰ, ਪਿਸਤੌਲ 2 ਜਿੰਦਾ ਕਾਰਤੂਸ ਅਤੇ 800 ਨਸ਼ੀਲੀਆਂ ਗੋਲੀਆਂ ਮੋਬਾਈਲ ਸਿੰਮ ਬਰਾਮਦ : ਜਗਦੀਸ਼ ਬਰਾੜ

ਜੈਤੋ, (ਮਨਜੀਤ ਸਿੰਘ ਢੱਲਾ)- ਸਥਾਨਕ ਜੈਤੋ ਸੀਆਈਏ ਜੈਤੋ ਦੇ ਇੰਚਾਰਜ ਜਗਦੀਸ਼ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਉਰਫ਼ ਡਿੰਪਲ ਗੈਗਸਟਰ ਨੂੰ ਇੱਕ ਦੇਸ਼ੀਪਿਸਤੌਲ 12  ਬਾਰਾਂ ਬੋਰ ਅਤੇ 2 ਜਿੰਦਾ ਕਾਰਤੂਸ 800 ਨਸ਼ੀਲੀਆਂ ਗੋਲੀਆਂ ਤੇ ਮੋਬਾਈਲ ਫੋਨ ਦਾ ਸਿੰਮ ਕਾਰਡ ਸਮੇਤ ਜੈਤੋ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜੈਤੋ ਸੀਆਈਏ ਸਟਾਫ ਪੁਲਿਸ ਪਾਰਟੀ ਮਨਜਿੰਦਰ ਸਿੰਘ ਉਰਫ਼ (ਡਿੰਪਲ) ਦੀ ਭਾਲ ਕਰ ਰਹੀ ਸੀ। ਪੁਲਿਸ ਸਬ- ਇੰਸਪੈਕਟਰ ਸੀਆਈਏ ਸਟਾਫ ਜੈਤੋ ਜਗਦੀਸ਼ ਸਿੰਘ ਬਰਾੜ ਨੇ   ਗੈਗਸਟਰ- ਮਨਜਿੰਦਰ ਸਿੰਘ ਉਰਫ਼ (ਡਿੰਪਲ) ਦਾ ਖੁਲਾਸਾ ਕਰਦੇ ਹੋਏ ਪੱਤਰਕਾਰ ਨੂੰ ਦੱਸਿਆ ਕਿ ਇਹ ਦੌਸ਼ੀ ਪੁਲਿਸ ਪਾਰਟੀ ਨੂੰ ਲੋੜੀਂਦਾ ਸੀ ਇਸ ਉਪਰ ਪਹਿਲਾਂ ਹੀ ਅਪਰਾਧਿਕ ਘਟਨਾਵਾਂ ਵਿੱਚ ਮਾਮਲੇ ਦਰਜ਼ ਹੈ। ਉਨ੍ਹਾਂ ਕਿਹਾ ਜੱਗੂ ਭਗਵਾਨ ਪੂਰੀਆਂ ਗੈਗਸਟਰ ਗਰੁੱਪ ਨਾਲ ਵੀ (ਡਿੰਪਲ) ਦੇ ਸਬੰਧ ਹਨ ਜੋ ਕਿ ਇਹ ਵਿਅਕਤੀ ਅਮਨ ਕਾਨੂੰਨ ਦੀ ਸਥਿਤੀ ਲਈ ਵੱਡਾ ਖੱਤਰਾ ਪੈਦਾ ਕਰ ਸਕਦਾ ਸੀ । ਅਤੇ ਉਨਾਂ ਅੱਗੇ ਦੱਸਿਆ ਕਿ ਇਸ ਨੂੰ ਫੜਨ ਦੇ ਹੁਕਮ ਜ਼ਿਲਾ ਫ਼ਰੀਦਕੋਟ ਪੁਲਿਸ ਕਪਤਾਨ ਤੇ ਐਸਪੀ ਹੈਂਡ ਕਵਾਟਰ ਫਰੀਦਕੋਟ ਦੇ ਹੁਕਮਾਂ ਅਨੁਸਾਰ ਦੀਵਾਲੀ ਅਤੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਕਾਰਵਾਈ ਆਰੰਭ ਕੀਤੀ ਸੀ ਜੋ ਮੌਕੇ ਤੋਂ ਮਨਜਿੰਦਰ ਸਿੰਘ ਤੋਂ ਗੈਰਕਾਨੂੰਨੀ ਅਤੇ ਇਤਰਾਜ਼ਯੋਗ ਸਮੱਗਰੀ ਪੁਲਿਸ ਨੇ ਬਰਾਮਦ ਕੀਤੀ । ਉਨ੍ਹਾਂ ਕਿਹਾ ਕਿ ਦੌਸ਼ੀ ਮਨਜਿੰਦਰ ਸਿੰਘ ਉਰਫ਼ ਡਿੰਪਲ ਪੁੱਤਰ ਬਲਜਿੰਦਰ ਸਿੰਘ ਵਾਸੀ ਜੈਤੋ ਖਿਲਾਫ਼ ਥਾਣਾ ਜੈਤੋ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਇਸ ਤੋਂ ਪੁੱਛ ਗਿੱਛ ਦੌਰਾਨ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।ਇਸ ਮੌਕੇ ਪੁਲਿਸ ਪਾਰਟੀ ਦੇ ਸਹਾਇਕ ਥਾਣੇਦਾਰ ਕੁਲਵੀਰ ਚੰਦ ਸ਼ਰਮਾ, ਥਾਣੇਦਾਰ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।