ਇਨਸਾਫ਼ ਪਸੰਦ ਲੋਕ ਵਹੀਰਾਂ ਘੱਤ ਕੇ ਪੁੱਜ ਰਹੇ ਹਨ ਬਰਗਾੜੀ : ਜਥੇਦਾਰ ਦਾਦੂਵਾਲ

ਜੈਤੋ, (ਮਨਜੀਤ ਸਿੰਘ ਢੱਲਾ)- ਬਰਗਾੜੀ ਦੀ ਦਾਣਾ ਮੰਡੀ ਵਿੱਚ ਪਿਛਲੇ 127 ਦਿਨਾਂ ਤੋਂ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਇਨਸਾਫ਼ ਮੋਰਚਾ ਲਗਾਤਾਰ ਜਾਰੀ ਹੈ ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਧੜੇਬਾਜ਼ੀ ਪਾਰਟੀਬਾਜ਼ੀ ਧਾਰਮਿਕ ਵਖਰੇਵਿਆਂ ਤੋਂ ਵੀ ਉੱਪਰ ਉੱਠ ਕੇ ਸ਼ਮੂਲੀਅਤ ਕਰ ਰਹੀਆਂ ਹਨ ਪ੍ਰਸਿੱਧ ਸਿੱਖ ਵਿਦਵਾਨ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸੰਤ ਬਾਬਾ ਭਗਤ ਸਿੰਘ ਢੱਕੀ ਖਾਸੀ ਵਾਲੇ ਬਾਬਾ ਦਰਸ਼ਨ ਸਿੰਘ ਪੰਥ ਪ੍ਪਰਸਿੱਧ ਰਾਗੀਆਂ ਅਤੇ ਕਥਾਵਾਚਕਾਂ ਨੇ ਅੱਜ ਇਸ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਵਾਗਤ ਕੀਤਾ ਰੋਜ਼ਾਨਾ ਦੀ ਤਰ੍ਹਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਜਿਹੜੇ ਇਨਸਾਫ਼ ਪਸੰਦ ਲੋਕ ਹਨ ਚਾਹੇ ਉਹ ਸਿੱਖ ਧਰਮ ਮੁਸਲਿਮ ਧਰਮ ਹਿੰਦੂ ਧਰਮ ਇਸਾਈ ਧਰਮ ਜਾਂ ਮੂਲ ਨਿਵਾਸੀ ਚਾਹੇ ਉਹ ਕਿਸੇ ਵੀ ਧੜੇ ਕਿਸੇ ਵੀ ਪਾਰਟੀ ਭਾਈਚਾਰੇ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ ਉਹ ਵਹੀਰਾਂ ਘੱਤ ਕੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਲਗਾਤਾਰ ਇੱਕ ਜੂਨ ਤੋਂ ਪਹੁੰਚ ਰਹੇ ਹਨ ਕਿਉਂਕਿ ਬਰਗਾੜੀ ਵਿੱਚ ਲੱਗਿਆ ਇਨਸਾਫ ਮੋਰਚਾ ਇਨਸਾਫ਼ ਪਸੰਦ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਹੈ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਵਿੱਚ ਪੰਥ ਦੋਖੀਆਂ ਵੱਲੋਂ ਬੇਅਦਬੀ ਕੀਤੀ ਗਈ ਸ਼ਾਂਤਮਈ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਚ ਨਜ਼ਰਬੰਦ ਰੱਖੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਨਸਾਫ ਮੋਰਚਾ ਚੱਲ ਰਿਹਾ ਹੈ ਕੋਈ ਮਨੁੱਖ ਜਿਸਨੇ ਸਜ਼ਾ ਪੂਰੀ ਵੀ ਕਰ ਲਈ ਹੋਵੇ ਫਿਰ ਵੀ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਜਾਵੇ ਤਾਂ ਇਹ ਸਿੱਧਾ ਮਨੁੱਖੀ ਅਧਿਕਾਰਾਂ ਦਾ ਘਾਣ ਬਣਦਾ ਹੈ ਜੋ ਸਾਡੇ ਨਾਲ ਲਗਾਤਾਰ ਕਾਨੂੰਨ ਦੇ ਦੋਹਰੇ ਮਾਪਦੰਡ ਵਰਤ ਕੇ ਕੀਤਾ ਜਾ ਰਿਹਾ ਹੈ ਇਸੇ ਕਰਕੇ ਇਨਸਾਫ਼ ਪਸੰਦ ਸਾਰੇ ਲੋਕ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੁੱਜ ਰਹੇ ਹਨ ਇਨਸਾਫ ਮੋਰਚਾ ਪੁਰਅਮਨ ਸ਼ਾਂਤਮਈ ਤਰੀਕੇ ਦੇ ਨਾਲ ਲਗਾਤਾਰ ਜਾਰੀ ਹੈ ਅਤੇ ਇਸੇ ਤਰ੍ਹਾਂ ਇਨਸਾਫ ਦੀ ਪ੍ਰਾਪਤੀ ਤੱਕ ਲਗਾਤਾਰ ਜਾਰੀ ਰਹੇਗਾ ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸੰਤ ਬਾਬਾ ਭਗਤ ਸਿੰਘ ਢੱਕੀ ਖਾਸੀ ਕਲਾਂ ਵਾਲੇ ਬਾਬਾ ਅਨੂਪ ਸਿੰਘ ਨਵਾਬਗੰਜ਼ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਨਦਾਮਪੁਰ ਸੰਤ ਬੇਲਾ ਬਾਬਾ ਮੋਹਨ ਦਾਸ ਬਰਗਾੜੀ ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ਭਾਈ ਜਸਵਿੰਦਰ ਸਿੰਘ ਸਾਹੋਕੇ ਜਗਮੀਤ ਸਿੰਘ ਬਰਾੜ ਗੁਰਸੇਵਕ ਸਿੰਘ ਤਖਤੂਪੁਰਾ ਮੱਖਣ ਸਿੰਘ ਮੱਲਵਾਲਾ ਖੜਕ ਸਿੰਘ ਕੁੱਲਰੀਆਂ ਬੱਲਮ ਸਿੰਘ ਖੋਖਰ ਜਸਪਿੰਦਰ ਸਿੰਘ ਡੱਲੇਵਾਲਾ ਪੰਥ ਪ੍ਰਸ਼ਿੱਧ ਰਾਗੀ ਜੋਗਿੰਦਰ ਸਿੰਘ ਰਿਆੜ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਗਿਆਨੀ ਸੁਖਵਿੰਦਰ ਸਿੰਘ ਲੁਧਿਆਣਾ ਗਿਆਨੀ ਸੁਖਵਿੰਦਰ ਸਿੰਘ ਖੜ੍ਹਗ ਚੇਅਰਮੈਨ ਹਰਦਿਆਲ ਸਿੰਘ ਗਦਰਾਣਾ ਗੁਰਬਖਸ਼ ਸਿੰਘ ਤਖਤਮੱਲ ਵੀ ਹਾਜ਼ਰ ਸਨ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।