ਦੁਸ਼ਹਿਰਾ ਕਮੇਟੀ ਵੱਲੋਂ ਰਾਵਨ, ਕੁੱਭਕਰਨ, ਮੇਘਨਾਥ ਦੇ ਪੁਤਲਿਆਂ ਦੀ ਤਿਆਰੀ ਸ਼ੁਰੂ

ਕੋਟਕਪੂਰਾ, 05 ਅਕਤੂਬਰ (ਟਿੰਕੂ)  ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਧਾਰਮਿਕ ਉਤਸਵ ਦੁਸ਼ਹਿਰਾ ਅਤੇ ਸਭਿਆਚਾਰ ਮੇਲਾ ਇਸ ਸਾਲ ਵੀ ਹਿੰਦੂ ਰੀਤੀ ਰਿਵਾਜ ਅਨੁਸਾਰ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਸੰਬੰਧੀ ਰਾਵਨ, ਕੁੱਭਕਰਨ, ਮੇਘਨਾਥ, ਦੇ ਪੁਤਲਿਆਂ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਾਲ ਇਹ ਪੁਤਲੇ ਯੂ.ਪੀ. ਤੋਂ ਆਏ ਕਾਰੀਗਰ ਬੜੇ ਹੀ ਸੁੰਦਰ ਤਿਆਰ ਕਰ ਰਹੇ ਹਨ। ਨਰੇਸ਼ ਸਹਿਗਲ ਨੇ ਦੱਸਿਆ ਕਿ ਦੁਸ਼ਹਿਰਾ ਉਤਸਵ ਅਤੇ ਸਭਿਆਚਾਰ ਮੇਲਾ ਮਿਤੀ 18 ਤੇ 19 ਅਕਤੂਬਰ ਨੂੰ ਨਵੀਂ ਦਾਣਾ ਮੰਡੀ, ਕੋਟਕਪੂਰਾ ਵਿਖੇ 43 ਵਾਂ ਸਮਾਗਮ ਮਨਾਇਆ ਜਾਵੇਗਾ। ਇਸ ਦੀ ਸਾਰੀ ਜੁੰਮੇਵਾਰੀ ਸ਼੍ਰੀ ਦੁਸ਼ਹਿਰਾ ਮੇਲਾ ਕਮੇਟੀ ਕੋਟਕਪੂਰਾ ਨੂੰ ਸੌਂਪੀ ਗਈ। ਇਸ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਟੀ.ਵੀ. ਅਤੇ ਫਿਲਮੀ ਕਲਾਕਾਰ ਉਚੇਚੇ ਤੌਰ ਤੇ ਲਖਨਊ, ਦਿੱਲੀ ਤੋਂ ਬੁਲਾਏ ਜਾ ਰਹੇ ਹਨ ਅਤੇ ਜੈਪੂਰ ਤੋਂ ਲਾਈਟ ਡੈਕੋਰੇਸ਼ਨ ਕਰਵਾਈ ਜਾਵੇਗੀ। ਇਸ ਦੁਸ਼ਹਿਰਾ ਸਭਿਆਚਾਰ ਮੇਲੇ ਵਿਚ ਕਈ ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਲੜਕੇ ਲੜਕੀਆਂ ਗਿੱਧਾ ਭੰਗੜਾ, ਫੈਨਸੀ ਡਰੈਸ ਲੋਕ ਗੀਤ ਮੋਨੋ ਐਕਟਿੰਗ ਵਿਚ ਭਾਗ ਲੈਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੰਬਈ ਤੋਂ ਗੋਬਿੰਦਾ, ਚੋਪੜਾ ਅਤੇ ਹੋਰ ਖੱਤਰੀ ਮੈਂਬਰ ਫਿਲਮੀ ਕਲਾਕਾਰਾਂ ਨੂੰ ਸਦਿਆ ਜਾ ਰਿਹਾ ਹੈ। ਨਰੇਸ਼ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਨੇ ਇਹ ਕਿ ਦੱਸਿਆ ਕਿ ਸ਼ਹਿਰ ਦੀਆਂ ਸ਼ੋਸ਼ਲ ਤੇ ਧਾਰਮਿਕ ਜੱਥੇਬੰਦੀਆਂ ਨਾਲ ਬੀਤੇ ਦਿਨੀ ਇਕ ਮੀਟਿੰਗ ਪਾਰਕ ਨਗਰ ਕੌਂਸਲ ਕੋਟਕਪੂਰਾ ਵਿਚ ਕੀਤੀ ਗਈ ਸੀ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਸਮਾਗਮ ਵਿਚ ਔਰਤਾਂ ਤੇ ਬੱਚਿਆਂ ਦੇ ਬੈਠਣ ਲਈ 10 ਹਜ਼ਾਰ ਕੁਰਸੀ ਦਾ ਪ੍ਰਬੰਧ ਕੀਤਾ ਗਿਆ ਅਤੇ ਵੀ.ਆਈ.ਪੀ. ਦੇ ਬੈਠਨ ਲਈ ਵਖਰੇ ਪਾਸ ਜਾਰੀ ਕੀਤੇ ਗਏ ਹਨ ਇਸ ਦੁਸ਼ਹਿਰਾ ਉਤਸਵ ਵਿਚ ਰਾਵਨ, ਕੁੰਭਕਰਨ, ਮੇਘਨਾਥ ਦੇ ਪੁੱਤਲੇ ਦੇਖਣਯੋਗ ਅਤਿ ਸੁੰੰਦਰ ਐਲ.ਡੀਂ ਲਾਈਟਾਂ ਰਹੀਂ ਤਿਆਰ ਕਰਵਾਏ ਜਾ ਰਹੇ ਹਨ। ਦਸ਼ਹਿਰੇ ਵਿਚ ਅਸ਼ਤਬਾਜੀ, ਬੈਂਡ, ਝਾਕੀਆਂ, ਰੱਥ, ਘੋੜੇ ਅਤੇ ਹਨੂਮਾਨ ਦੀ ਸੈਨਾ ਦੇਖਣਯੋਗ ਹੋਵੇਗੀ। ਨਰੇਸ਼ ਸਹਿਗਲ ਨੇ ਅੱਗੇ ਦੱਸਿਆ ਕਿ ਪਿਛਲੇ ਹੁਣ ਤੱਕ ਦੇ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ 43 ਸਮਾਗਮਾਂ ਬਾਰੇ ਸਵਾਲ ਪਬਲਿਕ ਤੋਂ ਪੁੱਛੇ ਜਾਣਗੇ ਅਤੇ 10 ਸਵਾਲਾਂ ਦੇ ਸਹੀ ਜਵਾਬ ਦੇਣ ਵਾਲਿਆਂ ਨੂੰ ਮੌਕੇ ਤੇ 10 ਨਗਦ ਇਨਾਮ ਸਹਿਤ ਐਲ.ਡੀ., ਵਾਸਿੰਗ ਮਸ਼ੀਨ, ਓਵਨ, ਗੀਜ਼ਰ, ਪ੍ਰੈਸ, ਡਿਨਰ ਸੈੱਟ, ਕਰਾਕਰੀ ਸੈੱਟ, ਕੱਪ ਸੈੱਟ, ਬੈਡ ਸਿਟ, ਡੋਢਾ-ਦੇਸੀ ਘਿਊ-ਫਲ ਫਰੂਟ ਦਿੱਤੇ ਜਾਣਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ਼ਹਿਰ ਕੋਟਕਪੂਰੇ ਦੀਆਂ ਵੱਖ ਵੱਖ ਧਾਰਮਿਕ, ਸ਼ੋਸ਼ਲ, ਕਲਬਾਂ, ਸੋਸਾਇਟੀਆਂ ਦੇ 21 ਆਗੂ ਹੋਣਗੇ ਅਤੇ ਇਨਾਂ ਵਿਸ਼ੇਸ਼ ਮਹਿਮਾਨਾਂ ਨੂੰ ਮੌਕੇ ਤੇ ਸਨਮਾਨਿਤ ਵਿਚ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸ਼ਹਿਰ ਦੇ ਪੱਤਰਕਾਰੀ ਦੀ ਧੰਭ ਅਤੇ ਚੰਗੀ ਸੋਚ ਰੱਖਣ ਵਾਲੇ ਰਾਜੀਵ ਸ਼ਰਮਾ, ਨਰਿੰਦਰ ਬੈੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਪ੍ਰੀਤ ਸਿੰਘ ਚਾਨਾ, ਅਮਿਤ ਸ਼ਰਮਾ, ਪਰਮਿੰਦਰ ਅਰੋੜਾ, ਮੇਘਰਾਜ ਸ਼ਰਮਾ, ਮੋਹਰ ਗਿੱਲ, ਰਾਮ ਕਿ੍ਰਸ਼ਨ ਅਤੇ ਹੋਰ 11 ਪੱਤਰਕਾਰਾਂ ਨੂੰ ਵੀ ਵਿਸ਼ੇਸ਼ ਬਹਾਦਰੀ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮਿਟਿੰਗ ਵਿਚ ਨਰੇਸ਼ ਸਹਿਗਲ ਤੋਂ ਵੱਖ ਡਾ.ਬੀ.ਕੇ.ਕਪੂਰ, ਡਾ.ਮਨਵੀਰ ਗੁਪਤਾ, ਡਾ.ਪੰਕਜ ਬਾਂਸਲ, ਡਾ.ਸੁਨੀਲ ਕਾਂਸਲ, ਮੋਹਨ ਲਾਲ ਰਹੇਜਾ, ਚੇਤਨ ਸਹਿਗਲ, ਮੋਹਨ ਸਿੰਘ ਮੱਤਾ, ਹਰਨਾਮ ਸਿੰਘ ਮੱਕੜ, ਨਰੇਸ਼ ਬਾਬਾ, ਵਿਨੋਦ ਕੁਮਾਰ ਬਾਂਸਲ ਵਕੀਲ, ਗੁਰਮੇਲ ਸਿੰਘ ਵਕੀਲ, ਮੈਡਮ ਹਰਬੰਸ ਕੌਰ ਐਮ.ਸੀ., ਈ.ਟੀ.ਓ. ਨਰੇਸ਼ ਕਾਂਸਲ, ਹੰਸਰਾਜ ਬਿੰਦਲ, ਗੌਰਵ ਕੱਕੜ, ਰਾਕੇਸ਼ ਅਸ਼ੋਕਾ, ਅਸ਼ੋਕ ਮਹਿਤਾ, ਸੰਦੀਪ ਚੋਪੜਾ, ਹਰੀਸ਼ ਸੇਤੀਆ, ਪ੍ਰਦੀਪ ਚੋਪੜਾ ਦੀਪਾ, ਰਾਜਨ ਚੋਪੜਾ, ਰਿੰਕੂ ਘੋਸ਼ਲਾ, ਰਤਨ ਸਿੰਗਲਾ, ਮਨਮੋਹਨ ਸਿੰਘ ਚਾਵਲਾ, ਵਿਸ਼ਾਲ ਚੋਪੜਾ, ਨਰੇਸ਼ ਕੁਮਾਰ, ਰਾਜ ਕੁਮਾਰ ਰਾਵਤ, ਪਿੰਕੀ ਕੁਕਰੇਜਾ ਅਤੇ ਹੋਰ ਬਹੁਤ ਸਾਰੇ ਪਤਵੰਦੇ ਸੱਜਣ ਹਾਜਰ ਸਨ। ਇਸ ਸਮਾਗਮ ਵਿਚ ਜੇ ਕਿਸੇ ਨੇ ਭਾਗ ਲੈਣ ਹੋਵੇ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ।