ਵਿਹਲੜਪੁਣਾ ਚੰਗੇ ਭਲੇ ਆਦਮੀ ਨੂੰ ਬਣਾ ਦਿੰਦੈ ਕੰਮਚੋਰ ਅਤੇ ਨਿਕੰਮਾ :ਮਾਸਟਰ ਅਸ਼ੌਕ ਕੌਸ਼ਲ

ਫਰੀਦਕੋਟ, 5 ਅਕਤੂਬਰ (ਟਿੰਕੂ) :-‘‘ਸਿਹਤ ਲਈ ਬੁਰੀ ਤਰਾਂ ਹਾਨੀਕਾਰਕ ਸਿੰਥੈਟਿਕ ਨਸ਼ਿਆਂ ਦੀ ਤਰਾਂ ਹੀ ਵਿਹਲੜਪੁਣਾ ਵੀ ਇਕ ਅਜਿਹਾ ਨਸ਼ਾ ਹੈ, ਜੋ ਵਿਅਕਤੀ ਨੂੰ ਨਿੰਕਮਾ ਅਤੇ ਕੰਮਚੋਰ ਬਣਾ ਦਿੰਦਾ ਹੈ ਪਰ ਅਜਿਹੀਆਂ ਅਲਾਮਤਾਂ ਤੋਂ ਬਚੇ ਵਿਦਿਆਰਥੀ ਨਾ ਸਿਰਫ਼ ਉੱਚ ਅਹੁਦਿਆਂ ਤੱਕ ਪਹੁੰਚਦੇ ਹਨ ਬਲਕਿ ਨਵਾਂ ਸਮਾਜ ਸਿਰਜਣ ਲਈ ਚੰਗੇ ਇਨਸਾਨ ਬਣਨ ਦੇ ਕਾਬਿਲ ਵੀ ਬਣਦੇ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਅਸ਼ੌਕ ਕੌਸ਼ਲ, ਮੱਖਣ ਸਿੰਘ ਨੰਗਲ, ਕੁਲਵੰੰਤ ਸਿੰਘ ਚਾਨੀ, ਕਾਨੂੰਨਗੋ ਰਾਜਿੰਦਰ ਸਿੰਘ ਸਰਾਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਾਜਗੁਰੂ ਸ਼ਰਮਾ ਆਦਿਕ ਬੁਲਾਰਿਆਂ ਨੇ ਸਥਾਨਕ ਮਨਜੀਤ ਇੰਦਰਪੁਰਾ ਬਸਤੀ ਵਿਖੇ ਸਥਿੱਤ ਸਰਕਾਰੀ ਮਿਡਲ ਸਕੂਲ ’ਚ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਸਮੀਰ ਕੁਮਾਰ ਗੁਪਤਾ ਵਿਨੀਪੈੱਗ (ਕੈਨੇਡਾ) ਦੇ ਸਹਿਯੋਗ ਨਾਲ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਕੀਤਾ।  ਉਹਨਾਂ ਆਖਿਆ ਕਿ ਕਿਸੇ ਵੀ ਬੱਚੇ ਦੀ ਪੜਾਈ ਦੀ ਸ਼ੁਰੂਆਤ  ਘਰ ਤੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਸ ਦਾ ਭਵਿੱਖ ਅਧਿਆਪਕ ਵੱਲੋਂ ਸਵਾਰਿਆ ਜਾਂਦਾ ਹੈ, ਇਸ ਲਈ ਹਰ ਬੱਚੇ ਵਾਸਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਮਾਣ-ਸਤਿਕਾਰ ਮਨਾ ’ਚ ਬਰਕਰਾਰ ਰਹਿਣਾ ਚਾਹੀਦਾ ਹੈ। ਮਾਸਟਰ ਸੋਮਇੰਦਰ ਸਿੰਘ ਸੁਨਾਮੀ ਅਤੇ ਸੁਖਦਰਸ਼ਨ ਸਿੰਘ ਗਿੱਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ 10 ਬੱਚਿਆਂ ਨੂੰ ਕ੍ਰਮਵਾਰ 100-100 ਰੁਪਿਆ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦੇ ਨਾਲ-ਨਾਲ ਸਕੂਲ ਮੁਖੀ ਸਹਿਕਾਰਤਾ ਬਰਾੜ ਸਮੇਤ ਮੁੱਖ ਮਹਿਮਾਨ ਸਮੀਰ ਕੁਮਾਰ ਗੁਪਤਾ ਦਾ ਵੀ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਮਿੱਤਲ, ਸੁਖਮੰਦਰ ਸਿੰਘ ਰਾਮਸਰ, ਤਰਸੇਮ ਨਰੂਲਾ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ।