ਪਟਿਆਲਾ ਰੈਲੀ ਲਈ 7 ਅਕਤੂਬਰ ਨੂੰ ਮੋਗਾ ਹਲਕੇ ਤੋਂ 500 ਕਾਰਾਂ ਦਾ ਕਾਫ਼ਲਾ ਹੋਵੇਗਾ ਰਵਾਨਾ-ਬਰਜਿੰਦਰ ਸਿੰਘ ਬਰਾੜ

ਮੋਗਾ,5 ਅਕਤੂਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਲਈ ਮੋਗਾ ਹਲਕੇ ਤੋਂ 500 ਕਾਰਾਂ ਦਾ ਕਾਫ਼ਲਾ ਰਵਾਨਾ ਹੋਵੇਗਾ ।  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਰਜਿੰਦਰ ਸਿੰਘ (ਮੱਖਣ ਬਰਾੜ) ਹਲਕਾ ਇੰਚਾਰਜ ਮੋਗਾ ਨੇ ਆਖਿਆ ਕਿ 7 ਅਕਤੂਬਰ ਦਿਨ ਐਤਵਾਰ ਸਵੇਰੇ ਠੀਕ 8:30 ਵਜੇ ਨਾਨਕਸਰ ਤੋਂ ਅੱਗੇ ਖੰਡ ਮਿੱਲ ਜਗਰਾਂਓ ਦੇ ਸਾਹਮਣੇ  ਸ਼ੋਮਣੀ ਅਕਾਲੀ ਦਲ ਦੇ ਵਰਕਰ ਕਾਰਾਂ ਲੈ ਕੇ ਪਹੁੰਚਣਗੇ । ਉਹਨਾਂ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪਟਿਆਲਾ ਲਈ ਰਵਾਨਾ ਹੋਣ ਵਾਸਤੇ  ਖੰਡ ਮਿੱਲ ਜਗਰਾਂਓ ਜਿੱਥੇ ਗਾਲਿਬ ਪਿੰਡ ਤੋਂ ਆਓਣ ਵਾਲਾ ਰਾਸਤਾ ਮੇਨ ਹਾਈਵੇ ਵਿੱਚ ਰਲਦਾ ਹੈ, ਦੇ ਸਾਹਮਣੇ ਇਕੱਤਰ ਹੋਣ ਤਾਂ ਕਿ ਕਾਰਾਂ ਦੀ ਹਾਜ਼ਰੀ ਲਗਾਉਣ  ਉਪਰੰਤ 500 ਕਾਰਾਂ ਦੇ ਵੱਡੇ ਕਾਫਿਲੇ ਦੇ ਰੂਪ ਵਿੱਚ ਪਟਿਆਲਾ ਲਈ ਰਵਾਨਾ ਹੋਇਆ ਜਾ ਸਕੇ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।