ਤੀਸਰੀ ਨਾਈਟ ਦੌਰਾਨ ਸ਼੍ਰੀ ਰਾਮ ਚੰਦਰ ਦੇ ਵਿਆਹ ਦਾ ਦਿ੍ਰਸ਼ ਦੇਖ ਪੰਡਾਲ ਤਾੜੀਆਂ ਨਾਲ ਗੂੰਜਿਆ

ਮੋਗਾ, 5 ਅਕਤੂਬਰ (ਜਸ਼ਨ): ਅੱਜ ਸ਼੍ਰੀਰਾਮ ਲੀਲਾ ਕਮੇਟੀ ਮੋਗਾ ਦੀ ਤੀਜੀ ਨਾਈਟ ਦਾ ਉਦਘਾਟਨ ਭਾਰਤ ਭੂਸ਼ਣ ਬਾਂਸਲ ਤੇ ਐਡਵੋਕੇਟ ਰੌਬਨ ਬਾਂਸਲ ਨੇ ਕੀਤਾ ਜੋਤੀ ਪ੍ਰਚੰਡ ਦੀ ਰਸਮ ਸੁੱਖ ਬੈਂਸ ਜ਼ਿਲਾ ਪ੍ਰਧਾਨ ਐਨ. ਐਸ. ਯੂ.ਆਈ ਮੋਗਾ,ਜੋਤੀ ਪ੍ਰਚੰਡ ਦੀ ਰਸਮ ਕਰਨ ਸਿੰਗਲਾ ਵਾਇਸ ਪ੍ਰਧਾਨ ਯੂਥ ਕਾਂਗਰਸ ਅਤੇ ਮਾਲਾ ਆਰਪਣ ਦੀ ਰਸਮ ਲੱਖਾ ਸਿੰਘ ਪ੍ਰਧਾਨ,ਟਰੱਕ ਯੂਨੀਅਨ ਕੋਟ ਈਸੇ ਖਾਂ ਨੇ ਅਦਾ ਕੀਤੀ । ਸੀਤਾ ਸਬੰਬਰ ਦੇ ਵਿਚ ਰਾਜਾ ਜਨਕ ਦੇ ਕਿਰਦਾਰ ‘ਚ ਹੈਪੀ, ਰਾਮ ਚੰਦਰ ਦੇ ਕਿਰਦਾਰ ‘ਚ ਸੋਲਨ ਪੂਰੀ, ਲਛਮਣ ਦੇ ਰੋਲ ਵਿੱਚ ਸੰਦੀਪ ਦਸੋਰੀਆ, ਦਸਰਥ ਦੇ ਕਿਰਦਾਰ ‘ਚ ਬਲਜਿੰਦਰ ਸਿੰਘ ਘੁੱਗੀ, ਸੀਤਾ ਕਿਰਦਾਰ ‘ਚ ਮੋਨੂੰ ਕਸ਼ਅਪ, ਕੈਕਈ ਦੇ ਕਿਰਦਾਰ ‘ਚ ਤਨੂੰ ਜੈਦਕਾ ਨੇ ਵਧੀਆ ਪੇਸ਼ਕਾਰੀ ਕੀਤੀ।  ਪਰਸ਼ੂਰਾਮ ਤੇ ਲਛਮਣ ਦੇ ਸੰਵਾਦ ਨੇ ਦੂਜੇ ਰਾਜਿਆਂ ਨੂੰ ਭੱਜਣ ਲਈ ਮਜਬੂਰ ਕੀਤਾ, ਸਾਰਾ ਪੰਡਾਲ ਤਾੜੀਆ ਨਾਲ ਗੂੰਜ ਉੱਠਿਆ ਅਤੇ ਰਾਮ ਚੰਦਰ ਦੇ ਵਿਆਹ ਦੀ ਖੁਸ਼ੀ ਵਿੱਚ ਪੰਡਾਲ ਵਿੱਚ ਲੱਡੂਆ ਦਾ ਪ੍ਰਸ਼ਾਦ ਵਰਤਾਇਆ ਗਿਆ। ਦਸ਼ਰਥ ਕੈਕਈ ਦੇ ਵਰਤਾਲਾਪ ਨੇ ਲੋਕਾਂ ਦੀਆਂ ਅੱਖਾਂ ਵਿੱਚ ਹੂੰਝ ਆ ਦਾ ਹੜ ਲਿਆ ਦਿੱਤਾ। ਰਾਮ ਚੰਦਰ ਦੇ ਬਨਵਾਸ ਅਤੇ ਆਰਤੀ ਨਾਲ ਰਾਮਲੀਲਾ ਦੀ ਸਮਾਮਤੀ ਹੋਈ । ਆਏ ਹੋਏ ਮਹਿਮਾਨਾਂ ਨੂੰ ਧੀਰਜ ਸ਼ਰਮਾ, ਆਸਿਮ ਸਿੰਗਲਾ, ਰਾਮਪਾਲ ਧਵਨ, ਸੁਰਿੰਦਰ, ਮੋਹਨ ਦਸੋਰੀਆ ਨੇ ਸਮਾਨਿਤ ਕੀਤਾ।