ਦੇਸ਼ ਭਗਤ ਕਾਲਜ ਮੋਗਾ ਦੇ ਐਮ ਬੀ ਏ ਦੇ ਵਿਦਿਆਰਥੀਆਂ ਦਾ ਨਤੀਜਾ ਰਿਹੈ ਸ਼ਾਨਦਾਰ
ਮੋਗਾ,5 ਅਕਤਬਰ (ਜਸ਼ਨ): ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸ਼ਟੀਚਿਊਸ਼ਨਜ ਮੋਗਾ ਵਿਖੇ ਐਮ ਬੀ ਏ ਦੇ ਦੂਸਰੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਵਧੀਆ ਰਿਹਾ, ਜਿਸ ਵਿੱਚ ਰੇਨੂੰ ਬਾਲਾ ਨੇ 85% ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ,ਏਕਤਾ ਨੇ 83% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੰਗੀਤਾ ਕੁਮਾਰੀ ਨੇ 80% ਅੰਕ ਪਾ੍ਰਪਤ ਕਰਕੇ ਤੀਸਰਾ ਸਥਾਨ ਪਾ੍ਰਪਤ ਕੀਤਾ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ , ਜਰਨਲ ਸੈਕਟਰੀ ਸ: ਗੁਰਦੇਵ ਸਿੰਘ,ਡਾਇਰੈਕਟਰ ਸ: ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ ਗੁਪਤਾ, ਡਾਇਰੈਕਟਰ ਮਿ:ਅਨੁਜ ਗੁਪਤਾ, ਪਿ੍ਰੰਸੀਪਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪੀ੍ਰਤੀ ਸ਼ਰਮਾ ਨੇ ਵਧੀਆਂ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।