ਸੁਖਚੈਨ ਰਾਮੂੰਵਾਲੀਆ ਦੂਜੀ ਵਾਰ ਸ਼ੋ੍ਰਮਣੀ ਅਕਾਲੀ ਦਲ ਬੀ.ਸੀ.ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ

ਮੋਗਾ, 5 ਅਕਤੂਬਰ (ਜਸ਼ਨ) : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਤੇ ਬੀ.ਸੀ.ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਤੇ ਜੱਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੁਖਚੈਨ ਰਾਮੂੰਵਾਲੀਆ ਨੂੰ ਦੂਜੀ ਵਾਰ ਸ਼ੋ੍ਰਮਣੀ ਅਕਾਲੀ ਦਲ ਬੀ.ਸੀ.ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਖਚੈਨ ਰਾਮੂੰਵਾਲੀਆ ਨੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ, ਮੋਗਾ ਹਲਕੇ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਅਕਾਲੀ ਦਲ ਬੀ.ਸੀ.ਵਿੰਗ ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਖਚੈਨ ਰਾਮੂੰਵਾਲੀਆਂ ਨੂੰ ਚਮਕੌਰ ਸਿੰਘ ਭਿੰਡਰ, ਵਰਿੰਦਰ ਸਿੰਘ ਭਿੰਡਰ, ਵਿਕਰਮਜੀਤ ਸਿੰਘ ਘਾਤੀ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਬਲਜਿੰਦਰ ਸਿੰਘ, ਜਗਜੀਤ ਸਿੰਘ ਜੌੜਾ,ਮੰਗਾ ਸਿੰਘ, ਅਨਿਲ ਕੁਮਾਰ ਅਤੇ ਜਿਲਾ ਪ੍ਰਧਾਨ ਦਿਹਾਤੀ ਬੀ.ਸੀ.ਵਿੰਗ ਨਛੱਤਰ ਸਿੰਘ ਢੋਲਣੀਆਂ ਅਤੇ ਹਲਕਾ ਪ੍ਰਧਾਨ ਗੁਰਦੀਪ ਸਿੰਘ ਮਠਾੜੂ ਨੇ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।