ਹੇਮਕੁੰਟ ਸਕੂਲ ਦੇ ਖਿਡਾਰੀ ਸੀ.ਬੀ.ਐੱਸ.ਈ ਸਕੂਲ ਖੇਡਾਂ ਲਈ ਰਵਾਨਾ

ਕੋਟਈਸੇ ਖਾਂ,5 ਅਕਤੂਬਰ (ਜਸ਼ਨ): ਸੀ.ਬੀ.ਐੱਸ.ਈ.ਨਵੀ ਦਿੱਲੀ ਵੱਲੋਂ ਕਰਵਾਈਆ ਜਾ ਰਹੀਆਂ ਸਲਾਨਾ ਖੇਡਾਂ ਵੱਖ-ਵੱਖ ਸਕੂਲਾਂ ਵਿੱਚ ਸ਼ੁਰੂ ਹੋ ਰਹੀਆਂ ਹਨ । ਸੰਤ ਬਾਬਾ ਭਾਗ ਸਿੰਘ (ਇੰਟਰਨੈਸ਼ਨਲ ਸਕੂਲ) ਜਲੰਧਰ ਵਿਖੇ ਹੋ ਰਹੀਆਂ ਸੀ.ਬੀ.ਐਸ.ਈ. ਖੇਡਾਂ ਜੋ ਕਿ 5 ਅਕਤੂਬਰ ਤੋਂ 8 ਅਕਤੂਬਰ ਤੱਕ ਹੋਣਗੀਆਂ ਜਿਸ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ 30 ਵਿਦਿਆਰਥੀ ਐਥਲੈਟਿਕਸ  ਦੇ ਵੱਖ-ਵੱਖ ਈਵੈਂਟ ਡਿਸਕਸ ਥੋ੍ਰਅ,ਸ਼ਾਟਪੁੱਟ,ਜੈਵਲਿੰਗ ਥੋ੍ਰਅ,ਲੰਬੀ ਛਾਲ,ਉੱਚੀ ਛਾਲ,100 ਮੀ. 200ਮੀ.400ਮੀ. 800ਮੀ. 1500ਮੀ. ਭਾਗ ਲੈਣ ਲਈ ਰਵਾਨਾ ਹੋਏ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਆਸ਼ੀਰਵਾਦ ਦਿੰਦੇ ਹੋਏ ਵਿਦਿਆਰਥੀਆਂ ਨੂੰ ਅਜਿਹੇ ਆਹਾਰ ਲੈਣ ਲਈ ਕਿਹਾ ਜਿਨਾਂ ਨਾਲ ਉਹਨਾਂ ਨੂੰ ਤਾਕਤ ਮਿਲੇ ਅਤੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਣ।  ਉਨਾਂ ਨੇ ਦੱਸਿਆ ਕਿ ਖੇਡਾਂ ਨਾਲ ਅਸੀ ਤੰਦਰੁਸਤ ਰਹਿੰਦੇ ਹਾਂ ਅਤੇ ਸਾਡਾ ਸਰੀਰ ਨਿਰੋਗ ਰਹਿੰਦਾ ਹੈ । ਖੇਡਾਂ ਨਾਲ ਅਸੀਂ ਤਣਾਅ ਤੋਂ ਮੁਕਤ ਰਹਿੰਦੇ ਹਾਂ। ਉਹਨਾਂ ਦੱਸਿਆ ਕਿ ਵਿਦਿਆਰਥੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਤਰੱਕੀ ਦੀ ਰਾਹ ਨੂੰ ਚੁਣ ਸਕਦੇ ਹਨ ਅਤੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਸਕਦੇ ਹਨ। ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਨ ਦੇ ਉਦੇਸ਼ ਨਾਲ ਖਿਡਾਰੀਆਂ ਨੂੰ ਡੀ.ਪੀ. ਰਣਬੀਰ ਕੌਰ ਅਤੇ ਡੀ.ਪੀ. ਜਗਦੀਪ ਸਿੰਘ ਨਾਲ ਰਵਾਨਾ ਕੀਤਾ ।