ਸਵੈ ਸਹਇਤਾ ਸਮੂਹਾਂ ਨੂੰ ਸੁਚਾਰੂ ਢੰਗ ਨਾਲ ਸਥਾਪਿਤ ਕਰਨ ਲਈ ਜ਼ਿਲੇ ਦੇ ਸਮੂਹ ਬੈਕਰਜ ‘ਆਜੀਵਿਕਾ ਮਿਸ਼ਨ ‘ਵਿੱਚ ਪੂਰਣ ਸਹਿਯੋਗ ਦੇਣ-ਰਾਜਿੰਦਰ ਬਤਰਾ

ਮੋਗਾ 4 ਅਕਤੂਬਰ:(ਜਸ਼ਨ):ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੱਜ ਜਿਲਾ ਪ੍ਰੀਸ਼ਦ ਮੋਗਾ ਦੇ ਮੀਟਿੰਗ ਹਾਲ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬੱਤਰਾ ਦੀ ਪ੍ਰਧਾਨਗੀ ਹੇਠ ਬੈਕਰਜ ਦੀ ਜਾਣਕਾਰੀ ਲਈ ਪ੍ਰੋਗਰਾਮ ਸਬੰਧੀ ਮੀਟਿੰਗ ਹੋਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਵੈ ਸਹਇਤਾ ਸਮੂਹਾਂ ਨੂੰ ਸੁਚਾਰੂ ਢੰਗ ਨਾਲ ਸਥਾਪਿਤ ਕਰਨ ‘ਤੇ ਜੋਰ ਦਿੰਦੇ ਹੋਏ ਬੈਕਰਜ ਨੂੰ ਮਿਸ਼ਨ ਵਿੱਚ ਤਾਲਮੇਲ ਕਰਕੇ ਪੂਰਾ ਸਹਿਯੋਗ ਦੇਣ ਲਈ ਕਿਹਾ।ਇਸ ਪ੍ਰੋਗਰਾਮ ਵਿੱਚ ਲੀਡ ਬੈਕ ਮੈਨੇਜਰ ਸਵਰਨਜੀਤ ਸਿੰਘ ਗਿੱਲ, ਬੈਂਕਰਜ਼ ਜ਼ਿਲਾ ਕੋ-ਆਰਡੀਨੇਟਰ ਅਤੇ ਨਿਹਾਲ ਸਿੰਘ ਵਾਲਾ ਬਲਾਕ ਤੋ ਆਏ ਬ੍ਰਾਂਚ ਮੈਨੇਜਰਾਂ ਨੂੰ ਆਜੀਵਿਕਾ ਮਿਸ਼ਨ ਦੇ ਪ੍ਰਤੀਨਿਧੀ ਬਲਜਿੰਦਰ ਸਿੰਘ ਗਿੱਲ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਕਾਂ ਅਤੇ ਸਮੂਦਾਇਕ ਸ਼ੰਸਥਾਵਾਂ, ਸੈਲਫ਼ ਹੈਲਪ ਗਰੁੱਪਾਂ, ਗਾ੍ਰਮ ਸੰਗਠਨਾਂ, ਕਲਸਟਰ/ਬਲਾਕ ਫੈਡਰੇਸ਼ਨ ਆਦਿ ਦੀ ਬਣਤਰ ਅਤੇ ਇਸ ਵਿੱਚ ਬੈਕਂ ਸਖੀ, ਰਿਸੋਰਸ ਪਰਸਨ ਆਦਿ ਦੀ ਭੂੁਮਿਕਾ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਸਮਾਜਿਕ ਲਾਮਬੰਦੀ, ਸਮੂਹ ਨਿਰਮਾਣ, ਪਿੰਡ ਅਤੇ ਬਲਾਕ ਪੱਧਰੀ ਸੰਗਠਨ ਬਣਾ ਕੇ ਗਰੀਬੀ ਹਟਾਉਣ ਦਾ ਟੀਚਾ ਪ੍ਰਾਪਤ ਕਰਦੇ ਹੋਏ ਮਹਿਲਾ ਸਸ਼ਕਤੀਕਰਨ ਦੀ ਸਫ਼ਲਤਾ ਲਈ ਕੰਮ ਕੀਤਾ ਜਾ ਸਕਦਾ ਹੈ।