’ਸਵੀਪ’ ਵੈਨ ਵੈਨ ਜ਼ਿਲੇ ਦੇ ਹਰੇਕ ਨਗਰ ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਵੋਟਾਂ ਦੇ ਮਹੱਤਵ ਬਾਰੇ ਕਰੇਗੀ ਜਾਗਰੂਕ-ਗੁਰਵਿੰਦਰ ਸਿੰਘ ਜੌਹਲ

ਮੋਗਾ 4 ਅਕਤੂਬਰ:(ਜਸ਼ਨ): ਜ਼ਿਲਾ ਵਾਸੀਆਂ ਨੂੰ ਵੋਟਾਂ ਦੇ ਮਹੱਤਵ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮੋਗਾ ਸ੍ਰੀ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ’ਸਵੀਪ’ ਗਤੀਵਿਧੀਆਂ ਤਹਿਤ ’ਸਵੀਪ’ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ੍ਰੀ ਜੌਹਲ ਨੇ ਦੱਸਿਆ ਕਿ ਆਡੀਓ ਸਿਸਟਮ ਨਾਲ ਲੈਸ ਅਤੇ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਦੇ ਫਲੈਕਸ ਬੋਰਡਾਂ ਤੇ ਬੈਨਰਾਂ ਨਾਲ ਸ਼ਿੰਗਾਰੀ ਇਹ ਵਿਸ਼ੇਸ ਤੌਰ ‘ਤੇ ਤਿਆਰ ਕੀਤੀ ਗਈ ਇਹ ਵੈਨ ਜ਼ਿਲੇ ਦੇ ਹਰੇਕ ਨਗਰ ਤੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਵੋਟਾਂ ਦੇ ਮਹੱਤਵ ਸੰਬੰਧੀ ਜਾਗਰੂਕ ਕਰੇਗੀ। ਉਨਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01/01/2019 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸ਼ਪੈਸਲ ਸੁਧਾਈ ਦਾ ਕੰਮ ਮਿਤੀ 01/09/2018 ਤੋ ਅਰੰਭਿਆ ਗਿਆ ਹੈ, ਜਿਸ ਤਹਿਤ 31/10/2018 ਤੱਕ ਦਾਅਵੇ ਦੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ੀਿ ਜਿਨਾਂ ਵਿਅਕਤੀਆਂ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋ ਵੱਧ ਹੋ ਜਾਣ ਵਾਲੀ ਹੈ ਪ੍ਰੰਤੂ ਉਨਾਂ ਨੇ ਅਜੇ ਤੱਕ ਵੋਟ ਨਹੀ ਬਣਾਈ ਤਾਂ ਉਹ ਆਪਣਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਫਾਰਮ ਨੰ. 6 ਵਿੱਚ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਇਸ ਤੋ ਇਲਾਵਾ ਜੋ ਵਿਅਕਤੀ ਆਪਣੀ ਰਿਹਾਇਸ਼ ਪੱਕੇ ਤੌਰ ‘ਤੇ ਛੱਡ ਗਏ ਹਨ, ਉਨਾਂ ਵੱਲੋਂ ਵੋਟ ਕਟਵਾਉਣ ਲਈ ਫਾਰਮ ਨੰ. 7 ਭਰਿਆ ਜਾਵੇ। ਵੋਟਰ ਸ਼ਨਾਖਤੀ ਕਾਰਡ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਫਾਰਮ ਸਬੰਧਤ ਐਸ.ਡੀ.ਐਮ ਦਫ਼ਤਰ ਜਾ  ਤੇ ਆਨਲਈਨ ਵੀ ਭਰਿਆ ਜਾ ਸਕਦਾ ਹੈ ਇਸ ਮੋਕੇ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ, ਚੋਣ ਕਾਨੂੰਗੋ ਪੂਨਮ ਸਿੱਧੂ ਤੇ ਹੋਰ ਹਾਜ਼ਰ ਸਨ।