ਖਾਲਸਾ ਸੇਵਾ ਸੁਸਾਇਟੀ ਨੇ ਸ਼ਹਿਰ ਵਿੱਚ ਡੇਂਗੂ ਜਾਗਰੂਕਤਾ ਪੋਸਟਰ ਅਤੇ ਫਲੈਕਸ ਲਗਾਏ

ਮੋਗਾ 4 ਅਗਸਤ (ਜਸ਼ਨ): ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਐਮਰਜੰਸੀ ਸੇਵਾਵਾਂ ਪ੍੍ਦਾਨ ਕਰ ਰਹੀ ਅਤੇ ਲੋੜਵੰਦ ਮਰੀਜਾਂ ਦੇ ਹਰ ਦੁੱਖ ਵਿੱਚ ਨਾਲ ਖੜਨ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਮੋਗਾ ਸ਼ਹਿਰ  ਵਿੱਚ ਡੇਂਗੂ, ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸੁਸਾਇਟੀ ਮੈਂਬਰਾਂ ਨੇ ਅੱਜ ਸਿਹਤ ਵਿਭਾਗ ਮੋਗਾ ਤੋਂ ਪ੍ਾਪਤ ਕੀਤੀਆਂ ਫਲੈਕਸਾਂ ਅਤੇ ਪੋਸਟਰ ਚੌਕ ਸ਼ੇਖਾਂ, ਗੁਰਦੁਆਰਾ ਨਾਨਕ ਦੇਵ ਜੀ, ਗੁ. ਜੋਹੜ ਸਾਹਬ, ਗੁ. ਬਾਬਾ ਮੱਲ ਸਿੰਘ, ਗੁ. ਗੁਰੂਕੁਲ, ਗੁ. ਟਾਂਕ ਕਸ਼ੱਤਰੀ, ਗੁ. ਸਿੰਘ ਸਭਾ, ਗੁ. ਛੇਵੀਂ ਪਾਤਸ਼ਾਹੀ ਬੁੱਕਣਵਾਲਾ, 3 ਨੰ: ਚੁੰਗੀ, ਖੂਨੀ ਮਸੀਤ, ਮੁਹੱਲਾ ਸੰਧੂਆਂ,  ਡੀ.ਐਮ. ਕਾਾਲਜ਼ ਰੋਡ, ਜਵਾਹਰ ਨਗਰ, ਵਾਲਮੀਕੀ ਮੰਦਿਰ, ਨੈਸਲੇ ਗੇਟ, ਗੀਤਾ ਭਵਨ, ਪੋਸਟ ਆਫਿਸ ਤੇ ਲਗਾਏ ਗਏ । ਸੁਸਾਇਟੀ ਮੈਂਬਰਾਂ ਵੱਲੋਂ ਘਰ ਘਰ ਜਾ ਕੇ ਡੇਂਗੂ ਜਾਗਰੂਕਤਾ ਸਬੰਧੀ ਪੈਂਫਲਿਟ ਵੀ ਵੰਡੇ ਗਏ । ਇਸ ਮੌਕੇ ਸੁਸਾਇਟੀ ਪ੍ਧਾਨ ਪਰਮਜੀਤ ਸਿੰਘ ਖਾਲਸਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਸਾਡੀ ਅਣਗਹਿਲੀ ਕਾਰਨ ਫੈਲਦੀਆਂ ਹਨ ਕਿਉਂਕਿ ਇਹ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਫੈਲਦੀਆਂ ਹਨ ਤੇ ਇਹ ਮੱਛਰ ਸਾਡੇ ਘਰਾਂ ਵਿੱਚ ਮੌਜੂਦ ਸਾਫ ਪਾਣੀ ਦੇ ਸਰੋਤਾਂ ਤੇ ਪੈਦਾ ਹੁੰਦਾ ਹੈ, ਜੇਕਰ ਅਸੀਂ ਹਰ ਹਫਤੇ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾ ਦੇਈਏ ਤਾਂ ਮੱਛਰ ਦੇ ਪੈਦਾ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਸਾਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚ ਕੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਣੀ ਚਾਹੀਦੀ ਹੈ ।  ਉਹਨਾਂ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਵੱਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਉਹਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਜਿਗਰਯੋਗ ਹੈ ਕਿ ਖਾਲਸਾ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਦੋ ਪਾਰਕਾਂ ਦਾ ਰੱਖ ਰਖਾਵ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਹੈ।  ਇਸ ਮੌਕੇ ਉਹਨਾ ਦੇ ਨਾਲ ਸੁਸਾਇਟੀ ਮੈਂਬਰ ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਜਸਵੰਤ ਸਿੰਘ ਅਤੇ ਹਰਪ੍ੀਤ ਸਿੰਘ ਆਦਿ ਵੀ ਹਾਜਰ ਸਨ ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।