ਸੁਖਾਨੰਦ ਕਾਲਜ ਵਿਖੇ ਸਾਇੰਸ ਉੱਪਰ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ

ਸੁਖਾਨੰਦ,4 ਅਕਤੂਬਰ(ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਸਾਇੰਸ ਵਿਭਾਗ ਵੱਲੋਂ ਪਿਛਲੇ ਦਿਨੀਂ ਸਾਇੰਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਦੌਰਾਨ ਬੀ.ਐੱਸ.ਸੀ. ਭਾਗ ਤੀਜਾ ਮੈਡੀਕਲ ਅਤੇ ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਨੇ ਜੈਵਿਕ ਵਿਗਿਆਨ ਅਤੇ ਭੌਤਿਕ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।ਮੈਡੀਕਲ ਦੀਆਂ ਵਿਦਿਆਰਥਣਾਂ  ਨੇ ਦਿਮਾਗੀ ਪ੍ਰਣਾਲੀ, ਬ੍ਰਹਿਮੰਡ, ਮਨੁੱਖੀ ਗ੍ਰੰਥੀਆਂ ਅਤੇ ਉਸਦੇ ਹਾਰਮੋਨਜ਼, ਔਸ਼ਧੀ ਪੌਦੇ ਅਤੇ ਉਹਨਾਂ ਦੀ ਵਰਤੋਂ, ਸਿਹਤ ਅਤੇ ਪੋਸ਼ਣ, ਅੰਧ-ਵਿਸ਼ਵਾਸ, ਪ੍ਰੈਗਨੈਂਸੀ, ਫੁੱਲਾਂ ਦੇ ਪ੍ਰਾਗਣ ਅਤੇ ਆਰਥਰਾਈਟਿਸ ਵਰਗੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ। ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਨੇ ਭੌਤਿਕ ਵਿਗਿਆਨ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਰੈਕਟੀਫਾਇਰ, ਲਿਊਕਡ ਡਰਾੱਪ ਮਾਡਲ, ਵੋਲਟੇਜ਼ ਅਤੇ ਟਰਾਨਸਜਿਸਟਰਸ ਜਿਹੇ ਵਿਸ਼ਿਆਂ ਬਾਰੇ ਜਾਣੂ ਕਰਵਾਇਆ। ਵਿਦਿਆਰਥਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਪਾਵਰ ਪੁਆਇੰਟ ਪੇਸ਼ਕਾਰੀ ਦੇ ਜ਼ਰੀਏ ਸਾਇੰਸ ਦੇ ਮਨੁੱਖੀ ਜੀਵਨ ਤੇ ਪ੍ਰਭਾਵ ਅਤੇ ਵੱਖ-ਵੱਖ ਬਿਮਾਰੀਆਂ ਬਾਰੇ ਦੱਸਿਆ। ਇਸ ਸਮੇਂ ਡਾ.ਨਵਦੀਪ ਕੌਰ ਮੁਖੀ ਸਾਇੰਸ ਵਿਭਾਗ ਅਤੇ ਸਹਾਇਕ ਪ੍ਰੋਫ਼ੈਸਰ ਹਰਲੀਨ ਕੌਰ, ਜਸਪ੍ਰੀਤ ਕੌਰ, ਸੋਨੀਆ ਸਿੰਗਲਾ, ਕਮਲਪ੍ਰੀਤ ਕੌਰ, ਜਗਦੀਪ ਕੌਰ ਅਤੇ ਰਮਨਦੀਪ ਕੌਰ ਹਾਜ਼ਰ ਸਨ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਜ਼ੋ ਕਿ ਮੁੱਖ ਮਹਿਮਾਨ ਵਜੋਂ ਮੌਜੂਦ ਸਨ, ਨੇ ਵਿਦਿਆਰਥਣਾਂ ਦੀ ਪੇਸ਼ਕਾਰੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ।