ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ -ਡੱਲਾ

ਮੋਗਾ,3 ਅਕਤੂਬਰ (ਜਸ਼ਨ)- ਆਈਲਜ਼ ਸਟੂਡੈਂਟ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਲਈ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ  ਨੇ ਚੰਗੇ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ।  ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਨਤੀਜਿਆਂ ਵਿੱਚ ਸੋਹਲਪ੍ਰੀਤ ਸਿੰਘ ਢਿੱਲੋਂ ਨੇ 6.5 ਬੈਂਡ ਅਤੇ ਜਸ਼ਨਪ੍ਰੀਤ ਕੌਰ ਨੇ 6.5 ਬੈਂਡ ਪ੍ਰਾਪਤ ਕੀਤੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਵਨਦੀਪ ਕੌਰ ਨੇ  ਓਵਰਆਲ 6 ਅਤੇ ਸਿਮਰਨਜੋਤ ਆਹਲੂਵਾਲੀਆ ਨੇ ਵੀ ਓਵਰਆਲ 6 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸ: ਗੁਰਮਿਲਾਪ ਸਿੰਘ ਡੱਲਾ  ਨੇ ਦੱਸਿਆ ਕਿ ਪੜਾਈ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਐਕਸਟਰਾਂ ਕਲਾਸਾਂ ਦਿੱਤੀਆ ਜਾਂਦੀਆਂ ਹਨ ਅਤੇ ਘਰ ਲੈ ਕੇ ਜਾਣ ਲਈ ਐਕਸਟਰਾਂ ਮਟੀਰੀਅਲ ਵੀ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਲੋੜੀਦੇ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਸਕਣ। ਮੈਕਰੋ ਗਲੋਬਲ ਵਿੱਚ ਆਈਲੈਟਸ ਦੇ ਨਾਲ-ਨਾਲ ਵਿਜਿਟਰ ਵੀਜਾ,ਸਟੂਡੈਂਟਸ ਵੀਜਾ, ਡਿਪੈਂਡਟ ਵੀਜਾ ਅਤੇ ਓਪਨ ਵਰਕ ਪਰਮਿਟ ਵੀਜਾ ਵੀ ਅਪਲਾਈ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਸਰਬਉੱਚ ਅਤੇ ਪਾਰਦਰਸ਼ੀ ਸੇਵਾਵਾਂ ਸਦਕਾ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਦਾ ਭਰੋਸਾ ਮੈਕਰੋ ਗਲੋਬਲ ਵਿਚ ਵਧਿਆ ਹੈ।