ਸ਼ਾਂਤਮਈ ਚੱਲ ਰਹੇ ਬਰਗਾੜੀ ਇਨਸਾਫ਼ ਮੋਰਚੇ ਨੂੰ ਸਰਕਾਰੀ ਏਜੰਸੀਆਂ ਭੰਡਣ ਦਾ ਯਤਨ ਨਾ ਕਰਨ- ਜਥੇਦਾਰ ਦਾਦੂਵਾਲ

ਬਰਗਾੜੀ .3 ਅਕਤੂਬਰ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਬਰਗਾੜੀ ਦਾਣਾ ਮੰਡੀ ਵਿਚ ਲਗਾਇਆ ਮੋਰਚਾ ਅੱਜ 125ਵੇਂ ਦਿਨ ਵੀ ਜਾਰੀ ਰਿਹਾ ਵੱਖ ਵੱਖ ਪਿੰਡਾਂ ਨਗਰਾਂ ਸ਼ਹਿਰਾਂ ਤੋਂ ਸਿੱਖ ਸੰਗਤਾਂ ਦੇ ਕਾਫਲੇ ਅਤੇ ਬੀੜ ਬਾਬਾ ਬੁੱਢਾ ਸਾਹਿਬ ਮਾਝੇ ਝਬਾਲ ਦੀ ਧਰਤੀ ਤੋਂ ਸੈਂਕੜੇ ਪਾਠੀ ਸਿੰਘਾਂ ਦਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਅਤੇ ਬਾਬਾ ਹੀਰਾ ਸਿੰਘ ਜੀ ਗੁਰਦੁਆਰਾ ਝੂਲਣੇ ਮਹਿਲ ਕਾਰ ਸੇਵਾ ਵਾਲਿਆਂ ਦੀ ਦੇਖ ਰੇਖ ਵਿੱਚ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੁੱਜਾ ਜਿਨ੍ਹਾਂ ਦਾ ਸਵਾਗਤ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਇਸ ਸਮੇਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਇੱਕ ਜੂਨ ਤੋਂ ਲਗਾਤਾਰ ਬਰਗਾੜੀ ਦਾ ਇਨਸਾਫ ਮੋਰਚਾ ਆਪਣੀਆਂ ਤਿੰਨ ਕੌਮੀ ਮੰਗਾਂ ਨੂੰ ਲੈ ਕੇ ਪੁਰਅਮਨ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਕਿਸੇ ਵੀ ਇੱਕ ਮਾਈ ਭਾਈ ਨੇ ਕੋਈ ਭੜਕਾਹਟ ਪੈਦਾ ਨਹੀਂ ਕੀਤੀ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ਨੂੰ ਬਰਗਾੜੀ ਇਨਸਾਫ਼ ਮੋਰਚੇ ਵੱਲੋਂ ਸਮਰਥਨ ਨਹੀਂ ਕੀਤਾ ਜਾਂਦਾ ਰੋਜ਼ਾਨਾ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਸੰਤ ਮਹਾਂਪੁਰਸ਼ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਨਾਲ ਜੋੜਦੇ ਹਨ ਅਤੇ ਆਪਣੇ ਮੌਜੂਦਾ ਪੰਥਕ ਹਾਲਾਤਾਂ ਮੋਰਚੇ ਦੀਆਂ ਤਿੰਨੇਂ ਮੰਗਾਂ ਬਾਬਤ ਜਾਣਕਾਰੀ ਦਿੰਦੇ ਹੋਏ ਆਪਣੀਆਂ ਇਨਾਂ ਤਿੰਨ ਮੰਗਾਂ ਦਾ ਸਮਰਥਨ ਕਰਦੇ ਹਨ ਪਰ ਪੰਥ ਦੋਖੀ ਬਾਦਲਕੇ ਅਤੇ ਸਰਕਾਰੀ ਏਜੰਸੀਆਂ ਇਸ ਇਨਸਾਫ਼ ਮੋਰਚੇ ਨੂੰ ਅਮਨ ਸ਼ਾਂਤੀ ਦੇ ਖ਼ਤਰੇ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੀਆਂ ਹਨ ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਜਥੇਦਾਰ ਦਾਦੂਵਾਲ ਨੇ ਇੰਗਲੈਂਡ ਦੇ ਵਿੱਚ ਕੁਝ ਸਿੱਖਾਂ ਦੇ ਘਰਾਂ ਤੇ ਉੱਥੋਂ ਦੀ ਪੁਲਿਸ ਵੱਲੋਂ ਮਾਰੇ ਗਏ ਛਾਪਿਆਂ ਦੀ ਵੀ ਨਿਖੇਧੀ ਕੀਤੀ ਅਤੇ ਇਸੇ ਤਰ੍ਹਾਂ ਹਰਿਆਣੇ ਚ ਗੁਰਦੁਆਰਾ ਰਾਜ ਕਰੇਗਾ ਖ਼ਾਲਸਾ ਡਾਚਰ ਦੇ ਵਿੱਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਦਾ ਬਹਾਨਾ ਬਣਾ ਕੇ ਗੁਰਦੁਆਰੇ ਮੱਥਾ ਟੇਕਣ ਨਾ ਜਾਣਾ ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਵਿਸ਼ਾ ਦੱਸਿਆ ਹਰਿਆਣੇ ਦੇ ਸਿੱਖਾਂ ਵੱਲੋਂ ਪੁਰਅਮਨ ਤਰੀਕੇ ਦੇ ਨਾਲ ਮੁੱਖ ਮੰਤਰੀ ਹਰਿਆਣਾ ਅਤੇ ਭਾਜਪਾ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਦਾ ਕੀਤਾ ਜਾ ਰਿਹਾ ਸਾਂਤਮਈ ਵਿਰੋਧ ਜਾਇਜ਼ ਕਰਾਰ ਦਿੱਤਾ ਅਤੇ ਹਰਿਆਣੇ ਦੇ ਸਿੱਖਾਂ ਦੀ ਏਕਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਸਿੱਖ ਪੰਥ ਦੇ ਕੋਲੋਂ ਖਿਮਾ ਜਾਚਨਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਹ ਕੀਤਾ ਜਾ ਰਿਹਾ ਵਿਰੋਧ ਸ਼ਾਂਤਮਈ ਤਰੀਕੇ ਦੇ ਨਾਲ ਰੱਖਣਾ ਕਿਸੇ ਤਰ੍ਹਾਂ ਦੀ ਭੜਕਾਹਟ ਵੀ ਪੈਦਾ ਨਹੀਂ ਹੋਣ ਦੇਣੀ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਭਾਈ ਮਹਿੰਦਰ ਸਿੰਘ ਫ਼ੌਜੀ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਮੰਨੇ ਨਹੀਂ ਤਾਂ ਉਹ ਖੁਦਕੁਸ਼ੀ ਕਰ ਲਵੇਗਾ ਜਥੇਦਾਰਾਂ ਨੇ ਕਿਹਾ ਕਿ ਅਸੀਂ ਉਸ ਫੌਜੀ ਸਿੰਘ ਨੂੰ ਵੀ ਸਮਝਾਇਆ ਜਿਸ ਨੇ ਸਾਡੀ ਅਪੀਲ ਨੂੰ ਮੰਨਦਿਆਂ ਇਹ ਵਿਚਾਰ ਤਿਆਗ ਦਿੱਤਾ ਅਤੇ ਮੋਰਚੇ ਚ ਆਪਣਾ ਸਮਰਥਨ ਦਿੱਤਾ ਉਨ੍ਹਾਂ ਕਿਹਾ ਕਿ ਸਾਡਾ ਇਹ ਮੋਰਚਾ ਪੂਰਨ ਤੌਰ ਤੇ ਸ਼ਾਂਤਮਈ ਹੈ ਤਾਂਹੀਂ ਅਸੀਂ ਉਸ ਖੁਦਕਸ਼ੀ ਕਰਨ ਦੀ ਗੱਲ ਕਰਨ ਵਾਲੇ ਵੀਰ ਨੂੰ ਵੀ ਇਸ ਖੁਦਕੁਸ਼ੀ ਕਰਨ ਤੋਂ ਰੋਕਿਆ ਅਸੀਂ ਅਮਨ ਸ਼ਾਂਤੀ ਦੇ ਮੁਦਈ ਹਾਂ ਅਤੇ ਹਰ ਹਾਲਤ ਵਿੱਚ ਅਸੀਂ ਅਮਨ ਸ਼ਾਂਤੀ ਨੂੰ ਬਣਾ ਕੇ ਰੱਖਾਂਗੇ ਪਰ ਪੰਥ ਦੋਖੀ ਬਾਦਲਕੇ ਅਤੇ ਸਰਕਾਰੀ ਏਜੰਸੀਆਂ ਇਸ ਮੋਰਚੇ ਨੂੰ ਅਮਨਸਾਂਤੀ ਦੇ ਨਾਂ ਤੇ ਬਦਨਾਮ ਕਰਨ ਦਾ ਯਤਨ ਨਾ ਕਰਨ ਗੁਰਦਾਸਪੁਰ ਦੇ ਪਿੰਡ ਉਧਨਵਾਲ ਦੇ ਵਿੱਚ ਗੁਰਬਾਣੀ ਦੀਆਂ ਪਾਵਨ ਸੈਂਚੀਆਂ ਅਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਵੀ ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਪਹਿਲਾਂ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਬਾਦਲ ਬੀਜੇਪੀ ਸਰਕਾਰ ਵੱਲੋਂ ਤੇ ਹੁਣ ਕੈਪਟਨ ਸਰਕਾਰ ਵੱਲੋਂ ਵੀ ਬਚਾਇਆ ਜਾ ਰਿਹਾ ਜਿਸ ਕਾਰਨ ਕਰਕੇ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਕਰਕੇ ਥਾਂ ਥਾਂ ਤੇ ਅਜੇ ਵੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ ਤਾਂ ਕਿ ਇਨ੍ਹਾਂ ਘਟਨਾਵਾਂ ਨੂੰ ਪੱਕੇ ਤੌਰ ਤੇ ਰੋਕਿਆ ਜਾ ਸਕੇ ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਬਾਬਾ ਹੀਰਾ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਝੂਲਣੇ ਮਹਿਲ ਠੱਠੀ ਖਾਰਾ ਪੰਜ ਪਿਆਰੇ ਜੱਥਾ ਭਾਈ ਸਤਨਾਮ ਸਿੰਘ ਖੰਡੇਵਾਲਾ ਭਾਈ ਮੇਜਰ ਸਿੰਘ ਭਾਈ ਸਤਨਾਮ ਸਿੰਘ ਝੰਜੀਆਂ ਭਾਈ ਤਰਲੋਕ ਸਿੰਘ ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ ਬਾਬਾ ਮੋਹਨ ਦਾਸ ਬਰਗਾੜੀ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਫੈਡਰੇਸ਼ਨ ਆਗੂ ਭਾਈ ਮਨਜੀਤ ਸਿੰਘ ਭੋਮਾ ਭਾਈ ਸਰਬਜੀਤ ਸਿੰਘ ਜੰਮੂ ਜਸਵਿੰਦਰ ਸਿੰਘ ਸਾਹੋਕੇ ਰਣਜੀਤ ਸਿੰਘ ਵਾਂਦਰ ਮਨਵੀਰ ਸਿੰਘ ਮੰਡ ਜਗਦੀਪ ਸਿੰਘ ਭੁੱਲਰ ਸੁਖਦੇਵ ਸਿੰਘ ਡੱਲੇਵਾਲਾ ਬੋਹੜ ਸਿੰਘ ਭੁੱਟੀਵਾਲਾ ਦਵਿੰਦਰ ਸਿੰਘ ਬੈਲਜੀਅਮ ਅਮਰ ਸਿੰਘ ਬਰਗਾੜੀ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਸਮੇਂ ਹਾਜ਼ਰ ਸਨ
 
 
 
Attachments area