ਮੋਟਰਸਾਈਕਲਾਂ ਦੀ ਆਪਸੀ ਟੱਕਰ ਨਾਲ ਦੋ ਵਿਅਕਤੀ ਹੋਏ ਜ਼ਖਮੀ

ਮੋਗਾ,3 ਅਕਤੂਬਰ(ਜਸ਼ਨ): ਅੱਜ ਦੁਪਹਿਰ ਸਮੇਂ ਕੋਟਕਪੂਰਾ ਪੁਲ ਨਜ਼ਦੀਕ ਦੋ ਮੋਟਰਸਾਈਕਲ ਆਪਸ ਵਿਚ ਭਿੜਨ ਨਾਲ ਦੋਨੋਂ ਬਾਈਕ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚਮਕੌਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਗਾਲਿਬ ਕਲਾਂ ਤੋ ਆ ਰਿਹਾ ਸੀ ਜਦਕਿ ਮੋਗਾ ਵਾਲੇ ਪਾਸੇ ਤੋ ਸ਼ਰਾਬੀ ਹਾਲਤ ਵਿਚ ਜਾ ਰਹੇ ਮੋਟਰਸਾਈਕਲ ਸਵਾਰ ਦੀ ਆਹਮੋਂ ਸਾਹਮਣੀ ਟੱਕਰ ਹੋ ਗਈ ਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ‘‘ਸਮਾਜ ਸੇਵਾ ਸੁਸਾਇਟੀ ਰਜਿ ਮੋਗਾ’’ ਨੂੰ ਸੂਚਿਤ ਕੀਤਾ ਗਿਆ। 

ਸੁਸਾਇਟੀ ਦੇ ਮੈਂਬਰਾ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਜਖਮੀ ਵਿਅਕਤੀਆਂ ਨੂੰ ਸੁਸਾਇਟੀ ਦੀ ਐਂਬੂਲੈਂਸ ਰਾਹੀ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ।