ਸਰਕਾਰੀ ਸਕੂਲਾਂ ’ਚ ਪੜਨ ਵਾਲੇ ਬੱਚਿਆਂ ਕੋਲ ਵੀ ਤਰੱਕੀਆਂ ਹਾਸਲ ਕਰਨ ਦੇ ਵਾਧੂ ਮੌਕੇ : ਬਰਾੜ

ਕੋਟਕਪੂਰਾ, 3 ਅਕਤੂਬਰ (ਟਿੰਕੂ) :-‘‘ ਮੈ ਖੁਦ ਸਰਕਾਰੀ ਹਾਈ ਸਕੂਲ ਭਾਣਾ ’ਚ ਪੜਿਆ, ਮੇਰੇ ਬੱਚਿਆਂ ਨੇ ਵੀ ਇਸੇ ਸਕੂਲ ’ਚੋਂ ਸਿੱਖਿਆ ਪ੍ਰਾਪਤ ਕੀਤੀ, ਮੈ ਤੇ ਮੇਰਾ ਬੇਟਾ ਵੀ ਇਸ ਸਕੂਲ ’ਚ ਪੜਾਉਂਦੇ ਰਹੇ ਹਾਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੇਵਾਮੁਕਤ ਮੁੱਖ ਅਧਿਆਪਕ ਕੌਰ ਸਿੰਘ ਬਰਾੜ ਨੇ ਨੇੜਲੇ ਪਿੰਡ ਭਾਣਾ ਦੇ ਸਰਕਾਰੀ ਹਾਈ ਸਕੂਲ ’ਚ ਰੱਖੇ ਸਨਮਾਨ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ ਮਹਿਮਾਨ ਵਜੋਂ ਪੁੱਜੇ ਸ: ਬਰਾੜ ਨੇ ਆਖਿਆ ਕਿ ਸਰਕਾਰੀ ਸਕੂਲਾਂ ’ਚ ਪੜਨ ਵਾਲੇ ਬੱਚਿਆਂ ਕੋਲ ਵਿਦਿਅਕ, ਸੱਭਿਆਚਾਰਕ, ਧਾਰਮਿਕ, ਵਾਤਾਵਰਣ ਜਾਂ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਦੇ ਜਿਆਦਾ ਮੌਕੇ ਹੁੰਦੇ ਹਨ। ਇਸ ਮੌਕੇ ਅਸ਼ੌਕ ਕੌਸ਼ਲ, ਕੁਲਵੰਤ ਸਿੰਘ ਚਾਨੀ ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਅਨੁਸ਼ਾਸ਼ਨਮਈ ਸੁਭਾਅ ਬਣਾਉਣ, ਹਾਂਪੱਖੀ ਨਜਰੀਆ ਅਤੇ ਉਸਾਰੂ ਸੋਚ ਰੱਖਣ ਸਬੰਧੀ ਪ੍ਰੇਰਿਤ ਕੀਤਾ।

 ਸਕੂਲ ਮੁਖੀ ਜਸਬੀਰ ਸਿੰਘ ਸੰਧੂ ਵੱਲੋਂ ਅਧਿਆਪਕ ਸੰਦੀਪ ਮੌਂਗਾ ਨੇ ਰਾਮ ਮੁਹੰਮਦ ਸਿੰਘ ਅਜਾਦ ਵੈਲੇਫਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੇੈਂਬਰਾਂ ਨੂੰ ਜੀ ਆਇਆਂ ਆਖਦਿਆਂ ਦਾਅਵਾ ਕੀਤਾ ਕਿ ਉਨਾਂ ਦੀਆਂ ਪੇ੍ਰਰਨਾਮਈ ਗੱਲਾਂ ਅਤੇ ਤਕਰੀਰਾਂ ਦਾ ਵਿਦਿਆਰਥੀ ਅਤੇ ਵਿਦਿਆਰਥਣਾਂ ਪ੍ਰਭਾਵ ਜਰੂਰ ਕਬੂਲਣਗੇ। ਸੁਸਾਇਟੀ ਦੇ ਖਜਾਨਚੀ ਮਾ ਸੋਮਇੰਦਰ ਸਿੰਘ ਸੁਨਾਮੀ ਵੱਲੋਂ ਪੁੱਛੇ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ 10 ਬੱਚਿਆਂ ਨੂੰ ਨਗਦ 100-100 ਰੁਪਏ ਪ੍ਰਤੀ ਬੱਚਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਮੇੈਨਜਰ ਭੂਸ਼ਣ ਮਿੱਤਲ, ਮਾ ਸੁਖਮੰਦਰ ਸਿੰਘ ਰਾਮਸਰ, ਹਾਕਮ ਸਿੰਘ, ਤਰਸੇਮ ਨਰੂਲਾ, ਸੁਖਦਰਸ਼ਨ ਸਿੰਘ ਆਦਿ ਵੀ ਹਾਜ਼ਰ ਸ