ਪੰਥਕ ਦਰਦੀ ਇਨਸਾਫ ਮੋਰਚੇ ਦਾ ਸਮਰਥਨ ਕਰ ਰਹੇ ਜਦਕਿ ਵਿਰੋਧੀ ਰੈਲੀਆ ਦੀ ਰਾਜਨੀਤੀ ਕਰ ਰਹੇ ਹਨ : ਸਰਬੱਤ ਖਾਲਸਾ ਜੱਥੇਦਾਰ

ਬਰਗਾੜੀ 2 ਅਕਤੂਬਰ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) ਜੱਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਬਰਗਾੜੀ ਦੀ ਦਾਣਾ ਮੰਡੀ ‘ਚ ਚੱਲ ਰਹੇ ਇਨਸਾਫ ਮੋਰਚੇ ਦੇ ਅੱਜ 124ਵੇਂ ਦਿਨ ਪੰਥਕ ਆਗੂਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਜਵਾਹਰਕੇ ਅਤੇ ਬੂਟਾ ਸਿੰਘ ਰਣਸੀਹ ਕੇ ਆਦਿ ਆਗੂਆਂ ਦੇ ਸੱਦੇ ਤੇ  14 ਅਕਤੂਬਰ ਨੂੰ ਬਰਗਾੜੀ ਵਿਖੇ ਬਹਿਬਲ ਕਲਾਂ ਗੋਲੀ ਕਾਂਡ ਦੇ  ਸ਼ਹੀਦ ਭਾਈ ਕਿ੍ਰਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਸਬੰਧੀ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂ ਬਰਗਾੜੀ ਵਿਖੇ ਪਹੁੰਚ ਕੇ ਮੀਟਿੰਗ ‘ਚ ਸ਼ਾਮਿਲ ਹੋਏ। ਜਿਸ ’ਚ ਬੀਰਦਵਿੰਦਰ ਸਿੰਘ, ਹਰਸਿਮਰਨ ਸਿੰਘ, ਅਮਰਜੀਤ ਸਿੰਘ ਮਰਿਆਦਾ, ਗੁਰਨਾਮ ਸਿੰਘ ਜੰਡਿਆਲਾ ਗੁਰੂ, ਜਸਕਰਨ ਸਿੰਘ ਪੰਜਗਰਾਈਆਂ, ਅਜੀਤ ਸਿੰਘ ਬਾਠ, ਗੁਰਜੀਤ ਸਿੰਘ ਗੋਗੋ ਮਾਜਰਾ, ਨਵਜੀਤ ਸਿੰਘ ਧੂੜਕੋਟ, ਸੁਖਪਾਲ ਸਿੰਘ ਏਕਨੂਰ ਖਾਲਸਾ, ਬਾਬਾ ਹਰਬੰਸ ਸਿੰਘ ਜੋਨਪੁਰ, ਬੂਟਾ ਸਿੰਘ ਖਾਲਸਤਾਨੀ, ਸੁਖਜੀਤ ਸਿੰਘ ਖੋਸਾ ਸਤਿਕਾਰ ਕਮੇਟੀ, ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਵਿਰਸਾ ਸਿੰਘ ਮੱਲਵਾਲ, ਗੁਰਮੇਜ਼ ਸਿੰਘ ਲੋਪੋਕੇ, ਬਲਕਾਰ ਸਿੰਘ ਵਾਲੀਆ, ਗੁਰਮਿੰਦਰ ਸਿੰਘ, ਮਹਿੰਦਰ ਸਿੰਘ ਧਨੌਲਾ, ਬਲਦੇਵ ਸਿੰਘ ਦਲ ਖਾਲਸਾ, ਸਵਰਨ ਸਿੰਘ ਪੰਜਗਰਾਈ, ਹਰਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਸੋਹਲ, ਕੁਲਦੀਪ ਸਿੰਘ ਵਿਰਕ, , ਅਸ਼ੋਕ ਚੁੰਘ ਸ੍ਰੀ ਮੁਕਤਸਰ ਸਾਹਿਬ, ਆਦਿ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਭਾਗ ਲਿਆ ਅਤੇ 14 ਅਕਤੂਬਰ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਸਬੰਧੀ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ ਅਤੇ ਸਾਰੇ ਬੁਲਾਰਿਆਂ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਇਸ ਦਿਨ ਵੱਧ ਤੋਂ ਵੱਧ ਸੰਗਤਾਂ ਨੂੰ ਪੂਰੇ ਅਨੁਸਾਸ਼ਨ ’ਚ ਰਹਿੰਦਿਆਂ ਬਰਗਾੜੀ ਦੀ ਧਰਤੀ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਸਜ਼ਦਾ ਕਰਨਾ ਚਾਹੀਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਗੱਡੀਆਂ ਬੱਸਾਂ ਦੇ ਕਾਫਲਿਆਂ ਦੀ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਇਸ ਸਮੇਂ ਬਾਬਾ ਮੋਹਨ ਦਾਸ ਬਰਗਾੜੀ, ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ, ਬਲਕਰਨ ਸਿੰਘ ਮੰਡ, ਗੁਰਭਿੰਦਰ ਸਿੰਘ ਬਰਗਾੜੀ, ਅਮਰ ੰਿਸੰਘ ਖਾਲਸਾ, ਡਾ. ਗੁਰਪ੍ਰੀਤ ਸਿੰਘ ਬਹਿਬਲ, ਭਾਈ ਮੋਹਕਮ ਸਿੰਘ, ਜਗਦੀਪ ਸਿੰਘ ਭੁੱਲਰ, ਰਣਜੀਤ ਸਿੰਘ ਵਾਂਦਰ, ਡਾ. ਬਲਵੀਰ ਸਿੰਘ ਸਰਾਵਾਂ, ਧਰਮ ਸਿੰਘ ਕਲੌੜ, ਜਸਵਿੰਦਰ ਸਿੰਘ ਸਾਹੋਕੇ, ਬੱਲਮ ਸਿੰਘ ਖੋਖਰ ਛਾਜਲੀ, ਸਾਧੂ ਸਿੰਘ ਧੰਮੂ, ਦਰਸ਼ਨ ਸਿੰਘ ਦਲੇਰ,ਸੁਖਾ ਸਿੰਘ ਬਾਜਕ, ਤਰਸੇਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਧਾਰਮਿਕ, ਰਾਜਨੀਤਿਕ ਅਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਅਤੇ ਆਗੂ ਹਾਜ਼ਰ ਸਨ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਹਿਰੇਦਾਰ ਅਖਬਾਰ ਦੇ ਮੁਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ 14 ਤਰੀਕ ਦਾ ਬਰਗਾੜੀ ਵਿਖੇ ਹੋਣ ਵਾਲਾ ਪੰਥਕ ਇੱਕਠ ਸਰਕਾਰਾਂ ਦੇ ਸਭ ਭਰਮ-ਭੁਲੇਖੇ ਦੂਰ ਕਰ ਦੇਵੇਗਾ। ਮੀਟਿੰਗ ਦੇ ਅਖੀਰ ਵਿੱਚ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਨਾਂ ਦੇ ਸੱਦੇ ਤੇ ਵੱਡੀ ਗਿਣਤੀ ‘ਚ ਮੀਟਿੰਗ ‘ਚ ਸ਼ਾਮਿਲ ਹੋਣ ਵਾਲੇ ਪੰਥਕ ਆਗੂਆਂ, ਟਕਸਾਲਾਂ ਦੇ ਮੁੱਖੀਆਂ, ਸਤਿਕਾਰ ਕਮੇਟੀਆਂ ਦੇ ਸੇਵਾਦਾਰਾਂ, ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾ, ਰਾਜਨੀਤਿਕ ਆਗੂਆਂ ਵੱਲੋਂ 14 ਤਾਰੀਕ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਨੂੰ ਸਫਲ  ਬਣਾਉਣ ਲਈ ਸਾਰਥਿਕ ਸੁਝਾਅ ਦੇਣ ਪਹੁੰਚੇ ਹੋਰ ਪੰਥਕ ਦਰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਸੰਗਤਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਪੂਰੀ ਪਾਲਣਾ ਜਾਵੇਗੀ ਅਤੇ ਇਹ ਦਿਹਾੜਾ ਪੁਰ-ਅਮਨ ਸ਼ਾਂਤਮਈ ਤਰੀਕੇ ਨਾਲ ਪੂਰੇ ਅਨੁਸ਼ਾਸਨ ਅਤੇ ਮਰਿਯਾਦਾ ‘ਚ ਰਹਿ ਕੇ ਮਨਾਇਆ ਜਾਵੇਗਾ।