ਗ਼ੈਰ ਕਾਨੂੰਨੀ ਢੰਗ ਨਾਲ ਰੀਹੈਵਲੀਟੇਸ਼ਨ ਸੈਂਟਰ(ਨਸ਼ਾ ਛੁਡਾਏ ਕੇਂਦਰ) ਚਲਾਉਣ ਵਾਲੇ ਤਿੰਨ ਵਿਆਕਤੀ ਕਾਬ,34 ਨੌਜਵਾਨਾਂ ਨੂੰ ਛੁਡਾ ਕੇ ਸਿਵਿਲ ਹਸਪਤਾਲ ’ਚ ਕਰਵਾਇਆ ਭਰਤੀ

ਬਲਾਚੌਰ /ਕਾਠਗੜ 2 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਨਿਆਮਤਪੁਰ (ਥਾਣਾ ਰਾਹੋਂ)  ’ਚ ਵੈਲਫੇਅਰ ਸੋਸਾਇਟੀ ਦੀ ਆੜ ’ਚ ਚਲਾਏ ਜਾ ਰਹੇ ਗ਼ੈਰਕਾਨੂੰਨੀ ਢੰਗ ਨਾਲ  ਰੀਹੈਬਲੀਟੇਸ਼ਨ ਸੈਂਟਰ(ਨਸ਼ਾ ਛੁੜਾਓ ਕੇਂਦਰ)  ਨੂੰ ਚਲਾਉਣ ਵਾਲੇ ਤਿੰਨ ਵਿਆਕਤੀਆਂ  ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ  ਉੱਥੇ ਭਰਤੀ 34 ਨੌਜਵਾਨਾਂ ਨੂੰ  ਛੁਡਾ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਭਰਤੀ ਕਰਵਾਇਆ ਗਿਆ ਹੈ ।  ਤਿੰਨੋ ਕਥਿਤ ਅਰੋਪੀਆਂਂ  ਦੇ ਖਿਲਾਫ ਮਾਮਲਾ ਦਰਜ ਕਰਕੇ ੳਹਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨਾਂ ਨੂੰ ਜੇਲ ਭੇਜ ਦਿੱਤਾ ਹੈ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਪੀ  ( ਜਾਂਚ )  ਬਲਰਾਜ ਸਿੰਘ  ਨੇ ਦੱਸਿਆ ਕਿ ਥਾਣਾ ਰਾਹੋਂ  ਦੇ ਐਸਐਚਓ ਸੁਭਾਸ਼ ਬਾਠ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵੈਲਫੇਅਰ ਸੋਸਾਇਟੀ ਦੀ ਆੜ ’ਚ ਪਿੰਡ ਨਿਆਮਤਪੁਰ ’ਚ ਕੁੱਝ ਲੋਕ ਰੀਹੈਬਲੀਟੇਸ਼ਨ ਸੇਂਟਰ ਚਲਾ ਰਹੇ ਹਨ ।  ਇਸ ਸੂਚਨਾ  ਦੇ ਆਧਾਰ ’ਤੇ ਸਿਹਤ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ਤੇ  ਕਾਰਵਾਈ ਕਰਦੇ ਹੋਏ ਉੱਥੇ ਛਾਪਾ ਮਾਰਿਆ । ਐਸਪੀ  ( ਜਾਂਚ ) ਬਲਰਾਜ ਸਿੰਘ  ਨੇ ਦੱਸਿਆ ਕਿ ਸੋਸਾਇਟੀ  ਦੇ ਪ੍ਰਮੁੱਖ ਸੰਚਾਲਕ ਕਥਿਤ ਦੋਸ਼ੀ ਜਗਰੂਪ ਸਿੰਘ  ਅਤੇ ਉਸਦਾ ਸਾਥੀ ਕਥਿਤ ਅਰੋਪੀ ਜਸਪ੍ਰੀਤ ਸਿੰਘ,  ਕਥਿਤ ਅਰੋਪੀ ਗੁਰਦੀਪ ਸਿੰਘ  ਇਸ ਸਬੰਧ ’ਚ ਕੋਈ ਰਜਿਸਟਰਡ ਕਾਗਜਾਤ ਨਹੀਂ ਦਿਖਾ ਸਕੇ, ਉੱਥੋ ਵੱਖ ਵੱਖ ਥਾਂਵਾ ਤੋ 34 ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਸੀ ।   ਐਸਪੀ ਬਲਰਾਜ ਸਿੰਘ  ਨੇ ਦੱਸਿਆ ਕਿ ਦੋਸ਼ੀਆਂੇ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨਾਂ ਨੂੰ ਜੇਲ ਭੇਜ ਦਿੱਤਾ ਹੈ ।  ਉਨਾਂ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ।