7 ਅਕਤੂਬਰ ਦੀ ਲੰਬੀ ਰੈਲੀ ਲਈ ਵਿਧਾਇਕ ਦਰਸ਼ਨ ਬਰਾੜ ਨੇ ਕੀਤੀ ਅਹਿਮ ਮੀਟਿੰਗ

ਨਿਹਾਲ ਸਿੰਘ ਵਾਲਾ, 2 ਅਕਤੂਬਰ (ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ 7 ਅਕਤੂਬਰ ਨੂੰ ਬਾਦਲ ਦੇ ਹਲਕੇ ਲੰਬੀ ਵਿਖੇ ਹੋ ਰਹੀਆਂ ਰੈਲੀ ਦੀਆਂ ਤਿਆਰੀਅਂਾ ਸਬੰਧੀ ਅੱਜ ਪਿੰਡ ਖੋਟੇ ਵਿਖੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ,ਆਬਜ਼ਰਵਰ ਲਖਵਿੰਦਰ ਸਿੰਘ ਸਪਰਾ ਨੇ ਕਿਹਾ ਕਿ 7 ਅਕਤੂਬਰ ਨੂੰ ਪਾਰਟੀ ਵੱਲੋਂ ਕੀਤੀ ਜਾ ਰਾਹੀ ਲੰਬੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੰੁਚਣ । ਉਨਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੁਣ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਬਣ ਚੁੱਕੀ ਹੈ , ਜਿਸ ਕਰਕੇ ਸੂਬੇ ਵਿਚ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹੁੂੰਝਾਂ ਫ਼ੇਰ ਜਿੱਤ ਹੋਈ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ , ਸਰਪੰਚ ਬਲਦੇਵ ਸਿੰਘ ਕੁੱਸਾ, ਜਸਵੰਤ ਸਿੰਘ ਪੱਪੀ ਰਾੳੂਕੇ, ਸਟੇਜ਼ ਸਕੱਤਰ ਯੂਥ ਆਗੂ ਪੱਪੂ ਜੋਸ਼ੀ ਹਿੰਮਤਪੁਰਾ ਨੇ ਚੋਣਾਂ ਵਿੱਚ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਮੋਹਰ ਲਾਈ ਹੈ। ਉਹਨਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤੀ ਚੋਣਾਂ ਲਈ ਵੀ ਹੁਣੇ ਹੋ ਹੀ ਤਿਆਰੀ ਕਰ ਲੈਣ । ਇਸ ਮੌਕੇ ਉਨਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਦੂਸਰੇ ਗਰੁੱਪ ਨੂੰ ਕਿਹਾ ਕਿ ਇਹ  ਰਾਜਸੀ ਲੋਕ ਕਾਂਗਰਸ ਵਿਚ ਧੰਦਾ ਕਰਨ ਆਏ ਹਨ। ਇਸ ਮੌਕੇ ਉਨਾਂ ਕਿਹਾ ਕਿ ਇਹ ਲੋਕ ਦਲ ਬਦਲੂ ਹਨ ਅਤੇ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਇਨਾਂ ਚੋਣਾਂ ਵਿਚ ਬੇਸ਼ੱਕ ਸਾਡੇ ਕੁਝ ਟਕਸਾਲੀ ਆਗੂਆਂ ਨਾਲ ਧੱਕਾ ਹੋਇਆ ਹੈ ਪਰੰਤੂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਬਰਾੜ ਸਾਹਿਬ ਦੇ ਅਸ਼ੀਰਵਾਦ ਨਾਲ ਬਣਨਗੇ  । ਇਸ ਮੌਕੇ ਡਾ. ਦਵਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਭਜ਼ਨ ਸਿੰਘ ਜੈਦ , ਸਾਬਕਾ ਸਰਪੰਚ ਕੁਲਦੀਪ ਸਿੰਘ ਭਾਗੀਕੇ , ਸੰਮਤੀ ਮੈਂਬਰ ਦਰਸ਼ਨ ਸਿੰਘ ਮਾਛੀਕੇ , ਸੰਮਤੀ ਮੈਂਬਰ ਜੰਗੀਰ ਸਿੰਘ ਖਾਈ , ਸੰਮਤੀ ਮੈਂਬਰ ਸੁਖਵਿੰਦਰ ਕੌਰ ਖੋਟੇ , ਲਛਮਣ ਸਿੰਘੰ ਹਿੰਮਤਪੁਰਾ , ਪ੍ਰਦੀਪ ਸ਼ਰਮਾ , ਸਾਬਕਾ ਸਰਪੰਚ ਸੁਖਵੀਰ ਸਿੰਘ ਰਾੳੂਕੇ,ਗੁਰਦੀਪ ਸਿੰਘ ਮਾਣੂੰਕੇ,ਹਰਫੂਲ ਸਿੰਘ ਮਾਣੂੰਕੇ,ਅਵਤਾਰ ਸਿੰਘ ਮਾਨ ਰਾਮਾਂ,ਜਗਜੀਤ ਸਿੰਘ ਭੌਰਾ ,ਦਲਵਿੰਦਰ ਸਿੰਘ ਨੀਲਾ , ਸਹਿਰੀ ਪ੍ਰਧਾਨ ਰਮੇਸ਼ ਕੁਮਾਰ ਕਾਲੂ , ਸੋਨੀ ਧੂੜਕੋਟ , ਪ੍ਰਵੀਨ ਬਾਂਸ਼ਲ , ਹਰਪਾਲ ਸਿੰਘ ਘੋਲੀਆਂ , ਭੋਲਾ ਸਿੰਘ  ਰਾੳੂਕੇ ,ਮੁੱਖੀ ਬਰਾੜ,ਮਰਾੜ ਖੋਟੇ, ਵੀਰ ਸਿੰਘ , ਸਰਵਨ ਸਿੰਘ,ਜਿੰਦਰ ਸਿੰਘ ਰਾੳੂਕੇ, ਐਮ.ਸੀ. ਸੁਖਦੇਵ ਸਿੰਘ,ਗਿਆਨ ਚੰਦ ,ਵਰਮਾ ਖੋਟੇ , ਗੁਰਦੀਪ ਸਿੰਘ ਬਿਲਾਸਪੁਰ , ਕੁਲਦੀਪ ਸਿਘੰ ਮਾਛੀਕੇ ਆਦਿ ਤੋਂ ਇਲਾਵਾ ਹਲਕੇ ਦੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।