ਫਿਲਮੀ ਕਲਾਕਾਰ ਰਾਜ ਕਪੂਰ ਦੀ ਧਰਮਪਤਨੀ ਕਿ੍ਰਸ਼ਨਾ ਰਾਜ ਕਪੂਰ ਦਾ ਹੋਇਆ ਦੇਹਾਂਤ, ਫਿਲਮੀ ਹਸਤੀਆਂ ਨੇ ਸ਼ੋਸਲ ਮੀਡੀਆ ਰਾਹੀਂ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਮੁੰਬਈ,1 ਅਕਤੂਬਰ (ਪੱਤਰ ਪਰੇਰਕ)- ਸਵਰਗੀ ਰਾਜ ਕਪੂਰ ਦੀ ਧਰਮਪਤਨੀ ਕਿ੍ਰਸ਼ਨਾ ਰਾਜ ਕਪੂਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 87 ਵਰਿਆਂ ਦੇ ਸਨ। ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੇ ਸਪੁੱਤਰ ਰਣਧੀਰ ਕਪੂਰ ਨੇ ਨਿੳੂਜ਼ ਏਜੰਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਮਾਤਾ ਦਾ ਅੱਜ ਸਵੇਰੇ ਦਿਲ ਦੀ ਦੜਕਨ ਰੁੱਕ ਜਾਣ ਕਾਰਨ ਦੇਹਾਂਤ ਹੋ ਗਿਆ । ਸ਼੍ਰੀਮਤੀ ਕਿ੍ਰਸ਼ਨਾ ਰਾਜ ਕਪੂਰ ਦੀ ਪੋਤੀ ਰਿਧਿਮਾ ਕਪੂਰ ਸਾਹਨੀ ਨੇ ਇੰਸਟਾਗਰਾਮ ਰਾਹੀਂ ਵੀ ਆਪਣੀ ਦਾਦੀ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਦੇ ਸੰਦੇਸ਼ ਭੇਜੇ।
ਮਰਹੂਮ ਰਾਜ ਕਪੂਰ ਦਾ ਵਿਆਹ ਸਾਲ 1946 ‘ਚ ਕਿ੍ਰਸ਼ਨਾ ਮਲਹੋਤਰਾ ਨਾਲ ਹੋਇਆ ਸੀ ਅਤੇ ਉਨਾਂ ਦੇ ਪੰਜ ਬੱਚੇ ਰਣਧੀਰ ਕਪੂਰ,ਰਿਸ਼ੀ ਕਪੂਰ ,ਰਾਜੀਵ ਕਪੂਰ ਅਤੇ ਧੀਆਂ ਰੀਮਾ ਜੈਨ ਅਤੇ ਰਿਤੂ ਨਾਨਾ ਹਨ ਜਦਕਿ ਰਣਵੀਰ ਕਪੂਰ,ਕਰੀਨਾ ਕਪੂਰ,ਕਰਿਸ਼ਮਾ ਕਪੂਰ ਉਹਨਾਂ ਦੇ ਪੋਤੇ ਪੋਤੀਆਂ ਹਨ। ਉਨਾਂ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਫਿਲਮੀ ਹਸਤੀਆਂ ਨੇ ਕਿ੍ਰਸ਼ਨਾ ਰਾਜ ਕਪੂਰ ਦੇ ਦੇਹਾਂਤ ‘ਤੇ ਆਪਣੇ ਟਵੀਟਰ ਸੰਦੇਸ਼ਾਂ ਰਾਹੀ ਦੁੱਖ ਦਾ ਪ੍ਰਗਟਾਵਾ ਅਤੇ ਕਪੂਰ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਏ। ਟਵਿਟਰ ’ਤੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ’ਚ ਰਵੀਨਾ ਟੰਡਨ,ਸੋਹਾ ਅਲੀ ਖਾਂ,ਅਨੁਪਮ ਖੇਰ,ਮਧੁਰ ਭੰਡਾਰਕਰ,ਫਰਹਾ ਖਾਨ,ਸੋਫ਼ੀ ਚੋਧਰੀ,ਅਮੀਰ ਖਾਨ,ਅਨੁਪਮਾ ਚੋਪਰਾ ਆਦਿ ਪ੍ਰਮੁੱਖ ਹਨ।