ਸ: ਸੁਖਦੇਵ ਸਿੰਘ ਢੀਡਸਾ ਵੱਲੋਂ ਦਿੱਤੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦੀ ਖਬਰ ਨੇ ਅਕਾਲੀ ਆਗੂਆਂ ਨੂੰ ਕੀਤਾ ਸੁੰਨ,ਸ਼ੋ੍ਰਮਣੀ ਅਕਾਲੀ ਦਲ ‘ਚ ਭੂਚਾਲ ਵਰਗੀ ਸਥਿਤੀ
ਚੰਡੀਗੜ,29 ਸਤੰਬਰ (ਜਸ਼ਨ):-ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਪ੍ਰੌੜ ਆਗੂ ਰਾਜ ਸਭਾ ਮੈਂਬਰ ਸ:ਸੁਖਦੇਵ ਸਿੰਘ ਢੀਡਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ । ਉਹਨਾਂ ਆਪਣਾ ਅਸਤੀਫ਼ਾ ਪਾਰਟੀ ਪ੍ਰ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਦੇ ਲਿੱਖ ਕੇ ਦਿੱਤਾ ਹੈ। ਉਹਨਾਂ ਆਪਣੇ ਪੱਤਰ ਰਾਹੀਂ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਤਮਾਮ ਉਮਰ ਆਪਣੀ ਸਮਰੱਥਾ ਨਾਲ ਪਾਰਟੀ ਅਤੇ ਕੌਮ ਲਈ ਸਮਰਪਿਤ ਹੋ ਕੇ ਕੰਮ ਕੀਤਾ ਹੈ ਪਰ ਹੁਣ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਇਹ ਮਹਿਸੂਸ ਕਰ ਰਹੇ ਸਨ ਕਿ ਸਰਗਰਮ ਸਿਆਸਤ ਤੋਂ ਉਹਨਾਂ ਆਪਣੀ ਪਾਰੀ ਮੁਕਾ ਲਈ ਹੈ ਅਤੇ ਹੁਣ ਉਹਨਾ ਦੀ ਸਿਹਤ ਸਰਗਰਮ ਸਿਆਸਤ ਲਈ ਇਜਾਜ਼ਤ ਨਹੀਂ ਦਿੰਦੀ । ਉਹਨਾਂ ਪੱਤਰ ਵਿਚ ਲਿਖਿਆ ਕਿ ਸਮੁੱਚੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਉਹ ਪਾਰਟੀ ਦੇ ਅਹੁਦਿਆਂ ,ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੀ ਕੋਰ ਕਮੇਟੀ ਤੋਂ ਫਾਰਗ ਹੋਣ ਦਾ ਫੈਸਲਾ ਲੈ ਰਹੇ ਹਨ । ਉਹਨਾਂ ਲਿਖਿਆ ਕਿ ਉਹ ਹਮੇਸ਼ਾ ਪਾਰਟੀ ਪ੍ਰਤੀ ਸਮਰਪਿਤ ਰਹੇ ਹਨ ਤੈ ਭਵਿੱਖ ਵਿਚ ਵੀ ਆਮ ਪਾਰਟਂ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਿਚ ਮਾਣ ਮਹਿਸੂਸ ਕਰਨਗੇ। ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਵਿਧਾਨ ਸਭਾ ਵਿਚ ਹੋਈ ਬਹਿਸ ਮੌਕੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਵਾਕਆੳੂਟ ਕਰਨ ਦੇ ਫੈਸਲੇ ’ਤੇ ਮੀਡੀਆ ਵਿਚ ਸ਼ਰੇਆਮ ਅਸਹਿਮਤੀ ਪ੍ਰਗਟ ਕੀਤੀ ਸੀ ਤੇ ਬਾਅਦ ਵਿਚ ਫਰੀਦਕੋਟ ਵਿਖੇ ਹੋਈ ਸ਼ੋ੍ਰਮਣੀ ਅਕਾਲੀ ਦਲ ਦੀ ਰੈਲੀ ਵਿਚ ਵੀ ਸ਼ਾਮਲ ਨਹੀਂ ਸੀ ਹੋਏ ਤੇ ਅੱਜ ਉਹਨਾਂ ਦਾ ਇਹ ਅਸਤੀਫ਼ਾ ਸ਼ੋ੍ਰਮਣੀ ਅਕਾਲੀ ਦਲ ਲਈ ਵੱਡੇ ਭੂਚਾਲ ਵਾਂਗ ਹੈ ਅਤੇ ਪੰਜਾਬ ਦੀ ਸਿਆਸਤ ਵਿਚ ਇਸ ਅਸਤੀਫ਼ੇ ਦੇ ਦੂਰਰਸੀ ਸਿੱਟੇ ਸਾਹਮਣੇ ਆਉਣ ਦਾ ਅੰਦੇਸ਼ਾ ਪਾਇਆ ਜਾ ਰਿਹਾ ਹੈ।
ਸ: ਸੁਖਦੇਵ ਸਿੰਘ ਢੀਡਸਾ ਦੇ ਅਸਤੀਫ਼ੇ ਸਬੰਧੀ ਜਦੋਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਜਥੇਦਾਰ ਇਹ ਖਬਰ ਸੁਣ ਕੇ ਹੈਰਾਨ ਰਹਿ ਗਏ ਤੇ ਆਖਿਆ ‘‘ਉਹ ਸਾਡੇ ਪੁਰਾਣੇ ਸਾਥੀ ਨੇ ’’ ਪਰ ਉਹਨਾਂ ਅਸਤੀਫ਼ੇ ਸਬੰਧੀ ਪੁੱਛੇ ਜਾਣ ’ਤੇ ਆਖਿਆ ਕਿ ‘‘ਇਸ ਸਬੰਧੀ ਮੈਂ ਕੁਝ ਨਹੀਂ ਕਹਿਣਾ’’ ਇਸ ਅਸਤੀਫੇ ਸਬੰਧੀ ਸ: ਬਰਜਿੰਦਰ ਸਿੰਘ ਮੱਖਣ ਬਰਾੜ ਵੀ ਇਹ ਖਬਰ ਸੁਣ ਕੇ ਹੈਰਾਨ ਰਹਿ ਗਏ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਆਖਿਆ ‘‘ਸ: ਢੀਂਡਸਾ ਨੂੰ ਅਸਤੀਫ਼ਾ ਨਹੀਂ ਸੀ ਦੇਣਾ ਚਾਹੀਦਾ ਅਤੇ ਸ਼ੋ੍ਰਮਣੀ ਅਕਾਲੀ ਦਲ ਵੱਡਾ ਪਰਿਵਾਰ ਹੈ ਉਸ ਵਿਚ ਬੈਠ ਕੇ ਸ: ਸੁਖਦੇਵ ਸਿੰਘ ਢੀਂਡਸਾ ਆਪਣੀ ਮਨੋਦਸ਼ਾ ਬਿਆਨ ਕਰ ਸਕਦੇ ਸਨ’’ । ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਵੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਇਸ ਅਸਤੀਫੇ ਸਬੰਧੀ ਅਗਿਆਨਤਾ ਪ੍ਰਗਟ ਕੀਤੀ। ਵਰਨਣਯੋਗ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਬਾਵਜੂਦ 2014 ਦੌਰਾਨ ਕੇਂਦਰ ਵਿਚ ਮੋਦੀ ਦੀ ਅਗਵਾਈ ਵਿਚ ਬਣੀ ਸਰਕਾਰ ਵਿਚ ਸ: ਸੁਖਦੇਵ ਸਿੰਘ ਢੀਂਡਸਾ ਨੂੰ ਅੱਖੋਂ ਪਰੋਖੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਵਾਇਆ ਗਿਆ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।