ਹਵਾਲਦਾਰ ਕੇਵਲ ਕ੍ਰਿਸ਼ਨ ਤਰੱਕੀ ਪਿੱਛੋਂ ਏ. ਐਸ. ਆਈ ਬਣੇ

ਫਿਰੋਜ਼ਪੁਰ 29 ਸਿਤੰਬਰ ( ਸੰਦੀਪ ਕੰਬੋਜ ਜਈਆ) : ਹਾਲ ਵਿਚ ਹੀ ਪੰਜਾਬ ਪੁਲਿਸ ਵਿਭਾਗ ਵੱਲੋਂ ਕੀਤੀਆਂ ਗਈਆਂ ਮੁਲਾਜ਼ਮਾਂ ਦੀਆਂ ਤਰੱਕੀਆਂ ਵਿਚ ਸਪੈਸ਼ਲ ਸਕਿਉਰਿਟੀ ਸੈੱਲ ਫਾਜਿਲਕਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਪੰਜਾਬ ਪੁਲਿਸ ਦੇ ਨੋਜਵਾਨ ਹੌਲਦਾਰ ਕੇਵਲ ਕ੍ਰਿਸ਼ਨ ਨੂੰ ਮਹਿਕਮੇ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ. ਬਣਾ ਦਿੱਤਾ ਗਿਆ ਹੈ। ਉਹ ਪੰਜਾਬ ਪੁਲਿਸ ਵਿਚ 1987 ਵਿਚ ਸਿਪਾਹੀ ਦੇ ਅਹੁਦੇ ਤੇ ਭਰਤੀ ਹੋਏ ਸਨ ਅਤੇ ਤਰੱਕੀ ਲੈ ਕੇ ਹਵਾਲਦਾਰ ਬਣੇ ਹੁਣ ਮਹਿਕਮੇ ਨੇ ਉਨ੍ਹਾਂ ਨੂੰ ਵਿਭਾਗ ਵਿਚ ਹੁਣ ਤੱਕ ਦੀਆਂ ਚੰਗੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਕਰਕੇ ਪਦ ਉਨਤ ਕਰਦੇ ਹੋਏ ਸਟਾਰ ਲਗਾ ਕੇ ਏ.ਐਸ.ਆਈ. ਬਣਾ ਦਿੱਤਾ ਹੈ। ਇਸ ਮੋਕੇ ਐਸ ਪੀ ਐਚ ਜਸਵਿੰਦਰ ਸਿੰਘ, ਐਸ ਪੀ ਡੀ ਮੁਖਤਿਆਰ ਸਿੰਘ ਨੇ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ।ਇਸ ਮੋਕੇ ਉਨ੍ਹਾਂ ਦੇ ਨਾਲ ਇੰਸਪੈਕਟਰ ਬਲਰਾਜ ਸਿੰਘ ਅਤੇ ਇੰਸਪੈਕਟਰ ਬਚਨ ਸਿੰਘ ਵੀ ਮੌਜੂਦ ਰਹੇ।ਏ ਐਸ ਆਈ ਇਸ ਤੋ ਪਹਿਲਾ ਥਾਣਾ ਸਿਟੀ ਫਾਜਿਲਕਾ ਵਿਚ ਮੁਨਸ਼ੀ ਵਜੋ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ।ਇਸ ਮੌਕੇ ਐਸ ਪੀ ਐਚ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਏ ਐਸ ਆਈ ਬਣੇ ਕੇਵਲ ਕ੍ਰਿਸ਼ਨ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਪਦ ਉਨਤ ਹੋਏ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਮਿਲੇ ਮਾਣ ਸਤਿਕਾਰ ਦਾ ਮੈਂ ਹਮੇਸ਼ਾ ਹੀ ਰਿਣੀ ਰਹਾਂਗਾ ਅਤੇ ਵਿਭਾਗ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਹੋਰ ਵੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ।