ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਵਿਖੇ ਵਰਲਡ ਹਾਰਟ ਡੇ ਮਨਾਇਆ ਗਿਆ
ਸੁਖਾਨੰਦ,29 ਸਤੰਬਰ(ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਮੋਗਾ ਦੇ ਸਾਇੰਸ ਵਿਭਾਗ ਵੱਲੋਂ ‘ਵਰਲਡ ਹਾਰਟ ਡੇ’ ਮਨਾਇਆ ਗਿਆ।‘ਵਰਲਡ ਹਾਰਟ ਡੇ’ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਾਇੰਸ ਵਿਭਾਗ ਦੇ ਮੁਖੀ ਡਾ.ਨਵਦੀਪ ਕੌਰ ਅਤੇ ਸਹਾਇਕ ਪ੍ਰੋਫ਼ੈਸਰ ਜਗਦੀਪ ਕੌਰ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ, ਜਿਸ ਕਾਰਣ ਹਾਰਟ ਅਟੈਕ ਵਿੱਚ ਵਾਧਾ ਹੋ ਰਿਹਾ ਹੈ।ਉਹਨਾਂ ਨੇ ਦਿਲ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਬਚੇ ਰਹਿਣ ਦੇ ਤਰੀਕੇ ਵੀ ਸਾਂਝੇ ਕੀਤੇ। ਬੀ.ਐੱਸ.ਸੀ. ਮੈਡੀਕਲ ਭਾਗ ਦੂਜਾ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਸਹਿਜਪਾਲ ਕੌਰ ਨੇ ਦੱਸਿਆ ਕਿ ਹਾਰਟ ਅਟੈਕ ਦੇ ਲੱਛਣਾਂ ਦਾ ਇੱਕ ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਹੈ, ਹਾਰਟ ਅਟੈਕ ਦੇ ਮੱੁਖ ਲੱਛਣ ਵੀ ਦੱਸੇ ਗਏ ਜਿਵੇਂ ਕਿ ਸਾਹ ਲੈਣ ਵਿੱਚ ਔਖ ਹੋਣੀ, ਥਕਾਵਟ ਮਹਿਸੂਸ ਹੋਣੀ, ਚੱਕਰ ਆਉਣੇ ਆਦਿ। ਦਿਲ ਦੀਆਂ ਬਿਮਾਰੀਆਂ ਦੇ ਮੁੱਖ ਕਾਰਨ ਅਸੁੰਤਲਿਤ ਖਾਨ-ਪਾਨ, ਕਸਰਤ ਨਾ ਕਰਨਾ, ਪਰੇਸ਼ਾਨੀਆਂ ਦਾ ਦਬਾਅ ਆਦਿ ਹੁੰਦੀਆਂ ਹਨ। ਅੰਤ ਵਿੱਚ ਡਾ.ਨਵਦੀਪ ਕੌਰ ਨੇ ਹਾਰਟ ਅਟੈਕ ਹੋਣ ਦੀ ਸੂਰਤ ਵਿੱਚ ਪ੍ਰਾਥਮਿਕ ਉਪਚਾਰਾਂ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ।
ਇਸ ਵਿਸ਼ੇਸ਼ ਸੈਮੀਨਾਰ ਦੌਰਾਨ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ, ਸਮੂਹ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।ਇਸ ਸਮੇਂ ਦਿੱਤੀ ਅਮੁੱਲ ਜਾਣਕਾਰੀ ਦਾ ਸਭ ਦਾ ਭਰਪੂਰ ਲਾਹਾ ਲਿਆ।