ਸ਼ਹੀਦਾਂ ਨੂੰ ਭੁਲਾ ਕੇ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ- ਐਡਵੋਕੇਟ ਨਸੀਬ ਬਾਵਾ ਪ੍ਰਧਾਨ ਆਪ ਮੋਗਾ

ਮੋਗਾ 28ਸਤੰਬਰ(ਜਸ਼ਨ): ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਗਿੱਲ ਰੋਡ ਤੇ ਗਿੱਲ ਪਾਰਕ ਵਿੱਚ ਇੱਕ ਸੈਮੀਨਾਰ ਹੋਇਆ, ਜਿਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਵਚਨ ਲਿਆ। ਸ਼੍ਰੀ ਬਾਵਾ ਨੇ ਆਮ ਆਦਮੀ ਪਾਰਟੀ ਨੂੰ ਸੰਬੋਧਨ ਕਰਦੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸਾਨੂੰ ਜੁਲਮ ਨਾਲ ਲੜਨਾ ਸਿਖਾਇਆ ਉਨ੍ਹਾਂ ਦਾ ਸੁਪਨਾਂ ਦੇਸ਼ ਅਜਾਦ ਕਰਵਾ ਕੇ ਇੱਕ ਚੰਗੇ ਰਾਜਨੀਤਿਕ ਢਾਂਚੇ ਰਾਹੀਂ ਚੰਗੇ ਸਮਾਜ ਦੀ ਸਰਜਨਾਂ ਕਰਨਾਂ ਸੀ ਪ੍ਰੰਤੂ ਇਨ੍ਹਾਂ ਸ਼ਹੀਦਾਂ ਦੀਆਂ ਬਹੁਮੁਲੀਆਂ ਸ਼ਹਾਦਤਾਂ ਤੋਂ ਬਾਅਦ ਵੀ ਹਿੰਦੋਸਤਾਨ ਵਿੱਚ ਚਿੱਟੀ ਚਮੜੀ ਵਾਲੇ ਚਲੇ ਗਏ ਪ੍ਰੰਤੂ ਲੀਡਰਾਂ ਦੀਆਂ ਨੀਤੀਆਂ ਅਤੇ ਨੀਅਤ ਨਹੀਂ ਬਦਲੀ ਜਿਸ ਕਾਰਨ ਹਿੰਦੋਸਤਾਨ ਵਿੱਚ ਕੋਈ ਤਰੱਕੀ ਵਾਲਾ ਮਹੌਲ ਬਣਨ ਦੀ ਬਜਾਏ ਹਰ ਪਾਸੇ ਕਰੱਪਸ਼ਨ ਦਾ ਬੋਲ ਬਾਲਾ ਹੋ ਗਿਆ ਹੈ, ਜਿਸ ਕਾਰਨ ਪਿਛਲੇ 70 ਸਾਲ ਤੋਂ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਿਨੋਂ ਦਿਨ ਵਧ ਰਹੀਆਂ ਹਨ, ਕਿਸਾਨਾਂ ਦੀ ਹਾਲਤ ਦੇ ਨਾਲ ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦੀ ਹਾਲਤ ਵੀ ਦਿਨੋਂ ਦਿਨ ਵਿਗੜ ਰਹੀ ਹੈ। ਅੱਜ ਤੱਕ ਸਰਕਾਰਾਂ ਕਿਸਾਨਾਂ ਨਾਲ ਇਹ ਵਾਅਦਾ ਕਰਕੇ ਵੋਟਾਂ ਵਟੋਰ ਰਹੀਆਂ ਹਨ ਕਿ ਉਨ੍ਹਾਂ ਦੀਆਂ ਫਸਲਾਂ ਦਾ ਮੁਲ ਅਤੇ ਫਸਲਾਂ ਦੇ ਖਰਚੇ ਨੂੰ ਜੋੜ ਕੇ ਫਸਲਾਂ ਦੇ ਮੁਲ ਦਿੱਤੇ ਜਾਣਗੇ ਪ੍ਰੰਤੂ ਕੋਈ ਸਰਕਾਰ ਇਸ ਤੇ ਪੂਰੀਆਂ ਨਹੀਂ ਉਤਰੀ ਕਿਉਂਕਿ ਸਰਕਾਰਾਂ ਕਿਸਾਨੀ ਨੂੰ ਮਜਬੂਤ ਕਰਨ ਲਈ ਅਸਫਲ ਰਹੀਆਂ ਹਨ ਇਸ ਲਈ ਮਜਦੂਰ, ਦੁਕਾਨਦਾਰ ਅਤੇ ਮੁਲਾਜਮਾਂ ਦੀ ਤਰੱਕੀ ਅਸੰਭਵ ਹੈ। ਅੱਜ ਤੱਕ ਨਾ ਕੋਈ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀ ਹੈ। ਇਥੋਂ ਤੱਕ ਪੰਜਾਬ ਸਰਕਾਰ ਨੇ ਤਾਂ ਸਿੱਖਿਆ ਦੇ ਖੇਤਰ ਵਿਚੋਂ ਹਿਸਟਰੀ ਦਾ ਵਿਸ਼ਾ ਹੀ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ, ਜਿਸ ਨਾਲ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਧਾਰਮਿਕ ਅਤੇ ਸਮਾਜਿਕ ਉਨਤੀ ਵਾਲੇ ਲੋਕਾਂ ਨੂੰ ਅੱਖੋਂ ਉਹਲੇ ਕਰਨ ਦਾ ਪੰਜਾਬ ਸਰਕਾਰ ਨੇ ਮਨ ਬਨਾ ਲਿਆ ਹੈ, ਜੋ ਸ਼ਹੀਦਾਂ ਨਾਲ ਅਨਿਆਂ ਹੈ। ਆਪ ਪੰਜਾਬ ਦੇ ਜਨਰਲ ਸਕੱਤਰ ਅਜੇ ਸ਼ਰਮਾ ਸ਼ਹੀਦ ਭਗਤ ਸਿੰਘ ਨੇ ਸ਼ਹੀਦਾਂ ਦਾ ਮੋਹਰੀ ਦੱਸਿਆ, ਜਿਸ ਦਾ ਮੁੱਖ ਮਕਸਦ ਭਾਰਤ ਨੂੰ ਅਜਾਦ ਕਰਾਉਣਾ ਸੀ। ਹਲਕਾ ਇਨਚਾਰਜ ਨਵਦੀਪ ਸੰਘਾ ਨੇ ਸ਼ਹੀਦ ਭਗਤ ਸਿੰਘ ਨੂੰ ਸਮੇਂ ਦਾ ਕ੍ਰਾਂਤੀਕਾਰੀ ਸੂਰਮਾ ਦੱਸਿਆ ਅਤੇ ਹਰ ਇੱਕ ਨੌਜਵਾਨ ਨੂੰ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਲਈ ਕਿਹਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਬੰਦੀ ਜਨਰਲ ਸਕੱਤਰ , ਅਮਿਤ ਪੁਰੀ , ਅਮਨ ਰੱਖੜਾ, ਨਰੇਸ਼ ਚਾਟਲਾ ਜੁਆਇੰਟ ਸਕੱਤਰ ਜ਼ਿਲ੍ਹਾ ਮੋਗਾ, ਵਿਜੇ ਤਿਵਾੜੀ ਜਨਰਲ ਸੈਕਟਰੀ ਮਾਲਵਾ ਜੋਨ, ਸੁਖਦੀਪ ਧਾਮੀ ਅਤੇ ਮੈਡਮ ਊਸ਼ਾ ਜੁਆਇੰਟ ਸਕੱਤਰ ਜ਼ਿਲ੍ਹਾ ਮੋਗਾ, ਦਵਿੰਦਰ ਚੜਿੱਕ, ਸੋਨੂੰ ਸਿੰਘ, ਜਗਜੀਤ ਸਿੰਘ ਸਿੰਘਾਂਵਾਲਾ, ਰਜਿੰਦਰ ਸਿੰਘ, ਸਾਧੂ ਸਿੰਘ, ਕਰਮਜੀਤ ਨੀਲੂ, ਤਜਿੰਦਰ ਸਿੰਘ, ਹਰਦੀਪ ਸਿੰਘ, ਨਛੱਤਰ ਸਿੰਘ ਬਲਾਕ ਪ੍ਰਧਾਨ, ਲਵਲੀ ਕੁਮਾਰ ਵੋਹਰਾ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।