ਗੰਭੀਰ ਬਿਮਾਰੀ ਤੋਂ ਪੀੜਤ ਰਿਕਸ਼ਾ ਚਾਲਕ ਨੂੰ ਸੋਂਪੀ ਆਰਥਿਕ ਮੱਦਦ
ਕੋਟਕਪੂਰਾ,27 ਸਤੰਬਰ (ਟਿੰਕੂ ਪਰਜਾਪਤੀ) : ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਨੇ ਬਰੇਨ ਟਿਊਮਰ ਦੀ ਬਿਮਾਰੀ ਤੋਂ ਪੀੜਤ ਇਕ ਗਰੀਬ ਰਿਕਸ਼ਾ ਚਾਲਕ ਨੂੰ 25 ਹਜਾਰ ਰੁਪਏ ਦਾ ਚੈੱਕ ਸੋਂਪਦਿਆਂ ਇਸ ਪਰਿਵਾਰ ਦੇ ਬੱਚਿਆਂ ਦੀ ਪੜਾਈ ਲਈ ਹੋਰ ਮੱਦਦ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ। ਸੁਸਾਇਟੀ ਦੇ ਸੰਸਥਾਪਕਾਂ ਮਾ. ਸੋਮਇੰਦਰ ਸਿੰਘ ਸੁਨਾਮੀ ਅਤੇ ਕੁਲਵੰਤ ਸਿੰਘ ਚਾਨੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਰਕਾਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਸਨਮਾਨਿਤ ਹੋ ਰਹੇ ਇਕ ਦਸਵੀਂ ਜਮਾਤ ’ਚੋਂ ਟੌਪਰ ਰਹਿਣ ਵਾਲੇ ਬੱਚੇ ਰਿਸ਼ੀ ਚਾਵਲਾ ਨੇ ਜਦੋਂ ਆਪਣੇ ਪਿਤਾ ਦੀ ਦਿਮਾਗੀ ਬਿਮਾਰੀ ਦੇ ਇਲਾਜ ਅਤੇ ਆਪਣੇ ਭੈਣਾ ਭਰਾਵਾਂ ਦੀਆਂ ਫੀਸਾਂ ਦੀ ਬੇਵਸੀ ਤੇ ਲਾਚਾਰੀ ਦਾ ਜਿਕਰ ਕੀਤਾ ਤਾਂ ਸੁਸਾਇਟੀ ਨੇ ਉਸੇ ਦਿਨ 5 ਹਜਾਰ ਰੁਪਿਆ ਨਗਦ ਉਨਾਂ ਘਰ ਪਹੁੰਚਾਇਆ। ਉਨਾ ਦੱਸਿਆ ਕਿ ਜਦੋਂ ਘਰ ਦੀ ਤਰਸਯੋਗ ਹਾਲਤ ਦੇਖੀ ਤਾਂ ਅੱਜ ਦਾਨੀ ਸੱਜਣਾ ਤੋਂ ਇਕੱਤਰ ਕਰਕੇ 25 ਹਜਾਰ ਰੁਪਏ ਹੋਰ ਦਿੱਤਾ ਗਿਆ ਤੇ ਭਵਿੱਖ ’ਚ ਬੱਚਿਆਂ ਦੀ ਪੜਾਈ ਦਾ ਫਿਕਰ ਵੀ ਰੱਖਿਆ ਜਾਵੇਗਾ। ਉਨਾ ਦੱਸਿਆ ਕਿ ਪੀੜਤ ਅਸ਼ੌਕ ਚਾਵਲਾ ਦੇ 5 ਬੱਚੇ ਹਨ ਜੋ ਪੜਾਈ ’ਚ ਹੁਸ਼ਿਆਰ ਹੋਣ ਦੇ ਬਾਵਜੂਦ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਅੱਗੇ ਪੜਨ ਤੋਂ ਬੇਵੱਸ ਤੇ ਲਾਚਾਰ ਸਨ। ਉਨਾ ਦੱਸਿਆ ਕਿ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਸ ਪਰਿਵਾਰ ਦੀ ਮੱਦਦ ਜਾਰੀ ਰਹੇਗੀ ਤਾਂ ਜੋ ਬੱਚਿਆਂ ਨੂੰ ਉਚੇਰੀ ਵਿਦਿਆ ਪ੍ਰਾਪਤ ਕਰਨ ’ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।