ਸਿੰਕਦਰ ਸਿੰਘ ਬਣੇ ਹੌਲਦਾਰ ਤੋਂ ਸਹਾਇਕ ਥਾਣੇਦਾਰ

ਜੈਤੋ,(ਮਨਜੀਤ ਸਿੰਘ ਢੱਲਾ)-ਪੰਜਾਬ ਸਰਕਾਰ ਵਲੋਂ ਬਿਹਤਰ ਸੇਵਾਵਾਂ ਬਦਲੇ ਪੰਜਾਬ ਪੁਲਿਸ ਦੇ ਹੌਲਦਾਰ ਸਿੰਕਦਰ  ਸਿੰਘ ਪਦਉਨਤ ਕੀਤਾ ਹੈ। ਇਸ ਮੌਕੇ ਜਿਲ੍ਹਾ ਫ਼ਰੀਦਕੋਟ ਪੁਲਿਸ ਕਪਤਾਨ ਤੇ ਜੈਤੋ ਡੀਐਸਪੀ ਕੁਲਦੀਪ ਸਿੰਘ ਸੋਹੀ ਦੇ ਹੁਕਮ ਅਨੁਸਾਰ ਜੈਤੋ ਐੱਸ,ਐਚ,ਓ ਮੁਖਤਿਆਰ ਸਿੰਘ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ, ਮੁਨਸ਼ੀ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਹੌਲਦਾਰ ਸਿੰਕਦਰ ਸਿੰਘ ਨੂੰ ਤਰੱਕੀ ਦੇ ਕੇ ਏ,ਐਸ,ਆਈ ਨਿਯੂਕਤ ਕੀਤਾ ਹੈ । ਇਸ ਮੌਕੇ ਉਨ੍ਹਾਂ ਦੇ ਸਟਾਰ ਲਗਾਉਣ ਦੀ ਰਸਮ ਥਾਣਾ ਮੁੱਖ ਅਫਸਰ ਮੁਖਤਿਆਰ ਸਿੰਘ ਨੇ ਅਦਾ ਕੀਤੀ।  ਇਸ ਖੁਸ਼ੀ ਵਿੱਚ ਥਾਣੇਦਾਰ ਬਣਨ ਤੇ ਸਿੰਕਦਰ ਸਿੰਘ ਨੂੰ ਸਾਥੀ ਪੁਲਿਸ ਕਰਮਚਾਰੀਆਂ ਨੇ ਵਧਾਈਆਂ ਦਿੱਤੀਆਂ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ 
 
 
 
 
 
 
Attachments area