ਦੇਸੀ ਖੋਜਾਂ ‘ਜੁਗਾੜ’ਦੀ ਪ੍ਰਦਰਸ਼ਨੀ ਤੇ ਮੁਕਾਬਲਾ 12 ਨੂੰ

ਨਿਹਾਲ ਸਿੰਘ ਵਾਲਾ,28 ਸਤੰਬਰ (ਪੱਤਰ ਪ੍ਰੇਰਕ)ਪੰਜਾਬੀਆਂ   ਵੱਲੋਂ ਕੀਤੀਆਂ ਨਵੀਆਂ ਦੇਸੀ ਖੋਜਾਂ ,ਪਹਿਲਕਦਮੀਆਂ  ਦੀ ਪ੍ਰਦਰਸ਼ਨੀ ’ਤੇ ਮੁਕਾਬਲਾ 12 ਅਕਤੂਬਰ ਨੂੰ  22 ਕਾਲਜਾਂ ਦੀ ਸ਼ਮੂਲੀਅਤ ਵਾਲੇ ਮੁਹਾਰ ਦੇ ਯੁਵਕ ਵਿਰਾਸਤੀ ਮੇਲੇ ਵਿੱਚ ਹੋਣਗੇ। ਪੰਜਾਬ ਯੂਨੀਵਰਸਿਟੀ ਕਾਲਜ ਪੱਤੋ ਹੀਰਾ ਸਿੰਘ ਦੇ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਪੰਜਾਬੀਆਂ ਵਿੱਚ ਨਵੀਆਂ ਖੋਜਾਂ,ਪਹਿਲਕਦਮੀਆਂ ਨੂੰ ਪ੍ਰਫ਼ੁਲਤ ਅਤੇ ਲੋਕਾਂ ਤੱਕ ਪਾਹੁੰਚਾਉਣ ਲਈ ਜੁਗਾੜ ਮੇਲਾ ਡਾਟਕਾਮ ਦੇ ਡਾਇਰੈਕਟਰ  ਚਰਨਜੀਤ ਸਿੰਘ ਧੰਜਲ ਵੱਲੋਂ ਬੀੜਾ ਚੁਕਿਆ ਹੈ। ਪੰਜਾਬ ਯੂਨੀਵਰਸਿਟੀ ਵੱਲੋਂ 10 ਤੋਂ 13 ਅਕਤੂਬਰ ਦਰਮਿਆਨ ਬੀਕੇਐਸ ਕਾਲਜ ਮੁਹਾਰ ਵਿਖੇ  ਹੋਣ  ਵਾਲੇ ਯੁਵਕ ਤੇਵਿਰਾਸਤੀ ਮੇਲੇ  ਵਿੱਚ12 ਅਕਤੂਬਰ ਨੂੰ ਜੁਗਾੜ ਮੁਕਾਬਲਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ  ਟੈਕਨਾਲੋਜੀ ਦੇ ਖੇਤਰ ਵਿੱਚ  ਕੀਤੀਆਂ ਦੇਸੀ ਖੋਜਾਂ ਪਹਿਲਕਦਮੀਆਂ  ਦੀ ਪ੍ਰਦਰਸ਼ਨੀ ਤੇ ਮੁਕਾਬਲੇ ਵਿੱਚ ਕੋਈ ਵੀ ਵਿਅਕਤੀ ਵਿਦਿਆਰਥੀ ਹਿੱਸਾ ਲੈ ਸਕਦਾ ਹੈ। ਦੇਸੀ ਖੌਜ ਜੁਗਾੜ ਦੇ ਜੇਤੂਆਂ ਨੂੰ ਸਨਮਾਨ  ਤੇ ਇਨਾਮ ਦਿੱਤਾ ਜਾਵੇਗਾ।