ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਲਿਖਾਈ ਨੂੰ ਵਿਗਾੜ ਕੇ ਮਾਂ ਬੋਲੀ ਪੰਜਾਬੀ ਦਾ ਘੋਰ ਨਿਰਾਦਰ ਕੀਤਾ
ਬਾਘਾ ਪੁਰਾਣਾ (ਰਣਵਿਜੇ ਸਿੰਘ ਚੌਹਾਨ) ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਖਿਲਾਫ ਲੱਗੇ ਧਰਨੇ ਨਾਲ ਚਰਚਿਤ ਪਿੰਡ ਬਰਗਾੜੀ ਤੋਂ ਵਾਇਆ ਸਮਾਲਸਰ ਮੋਗਾ ਲਿੰਕ ਰੋਡ ਜੋ ਕਿ ਬਠਿੰਡਾ ਤੋਂ ਵਾਇਆ ਸਮਾਲਸਰ ਮੋਗਾ ਲਿੰਕ ਰੋਡ ਤੇ ਪੰਜਾਬੀ ਵਿੱਚ ਲੱਗੇ ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਸਪੈਲੰਗ ਵਿਗਾੜ ਕੇ ਮਾਂ ਬੋਲੀ ਪੰਜਾਬੀ ਦਾ ਘੋਰ ਨਿਰਾਦਰ ਕੀਤਾ ਗਿਆ ਹੈ ।ਭਾਈ ਬਹਿਲੋ ਚੌਂਕ ਵਿੱਚ ਲੱਗੇ ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਬਠਿੰਡਾ ਨੂੰ ਗਲਤ ਢੰਗ ਨਾਲ਼ ਲਿਖਣ ਕਰਕੇ ਸਥਾਨਕ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਾਫੀ ਠੇਸ ਪਹੁੰਚਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ ।ਕਈ ਕਲੱਬਾਂ ਅਤੇ ਸੰਸਥਾਵਾਂ ਦੇ ਡਟਵੇਂ ਸਹਿਯੋਗ ਕਰਕੇ ਬਣੀ ਇਸ ਸੜਕ ਦੇ ਬਣਨ ਨਾਲ ਜਿੱਥੇ ਬਠਿੰਡਾ ਤੋਂ ਮੋਗਾ ਦੀ ਦੂਰੀ ਘਟੀ ਹੈ ਉਸਦੇ ਨਾਲ ਹੀ ਸੰਬੰਧਿਤ ਠੇਕੇਦਾਰ ਵਲੋਂ ਗਲਤ ਢੰਗ ਨਾਲ਼ ਲਿਖਣ ਕਰਕੇ ਮਾਂ ਬੋਲੀ ਪੰਜਾਬੀ ਦੇ ਅਕਸ ਨੂੰ ਢਾਹ ਲੱਗੀ ਹੈ । ਸਥਾਨਕ ਪਿੰਡ ਬੰਬੀਹਾ ਭਾਈ ਦੇ ਭਾਈ ਬਹਿਲੋ ਚੌਂਕ ਵਿੱਚ ਲੱਗੇ ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਲਿਖਾਈ ਨੂੰ ਵਿਗਾੜ ਕੇ ਮਾਂ ਬੋਲੀ ਪੰਜਾਬੀ ਦਾ ਘੋਰ ਨਿਰਾਦਰ ਕੀਤਾ ਗਿਆ ਹੈ ।ਇਸ ਦੀ ਚਰਚਾ ਪੂਰੇ ਇਲਾਕੇ ਵਿੱਚ ਸ਼ੋਸ਼ਲ ਮੀਡੀਆ ਦੇ ਜਰੀਏ ਅੱਗ ਦੀ ਤਰ੍ਹਾਂ ਫੈਲ ਗਈ ਕਿਉਂ ਕਿ ਪਿਛਲੇ ਸਾਲ ਤਲਵੰਡੀ ਭਾਈ ਤੋਂ ਬਠਿੰਡਾ ਤੱਕ ਬਣਾਈ ਗਈ ਸੜਕ ਦੇ ਸਾਇਨ ਬੋਰਡ ਵਿੱਚ ਪੰਜਾਬੀ ਮਾਂ ਬੋਲੀ ਨੂੰ ਉੱਪਰ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।ਸਥਾਨਕ ਲੋਕਾਂ ਵਲੋਂ ਇਸ ਗਲਤੀ ਕਰਨ ਵਾਲੇ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਪੰਜਾਬ ਸਰਕਾਰ ਨੂੰ ਇਸ ਗਲਤੀ ਕਰਨ ਵਾਲੇ ਤੇ ਇਸ ਗਲਤ ਬਠਿੰਡਾ ਲਿਖੇ ਬੋਰਡ ਨੂੰ ਜਲਦੀ ਤੋਂ ਜਲਦੀ ਹਟਾਉਣਾ ਚਾਹੀਦਾ ਹੈ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।