ਮਾਉਟ ਲਿਟਰਾ ਜੀ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ‘ਚ ਮਾਰੀਆਂ ਮੱਲਾਂ

ਮੋਗਾ, 27 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਦੇ ਖਿਡਾਰੀਆ ਨੇ ਜੋਨ ਮਹਿਣਾ ਵਿਚ ਬੀਤੇ ਦਿਨੀ ਹੋਏ ਮੁਕਾਬਲੇ ਵਿਚ ਮੱਲਾਂ ਮਾਰਦੇ ਹੋਏ ਸਕੂਲ ਅਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਮਹਿਣਾ ਜ਼ੋਨ ਵਿਚ ਹੋਏ ਮੁਕਾਬਲੇ ਵਿਚ 100 ਮੀਟਰ ਦੌੜ ਅੰਡਰ-19 ਵਿਚ ਜਸਕਰਨ ਸਿੰਘ ਤੇ ਨਵਜੋਤ ਕੌਰ ਨੇ ਪਹਿਲਾ ਸਥਾਨ, ਸੁਖਪ੍ਰੀਤ ਕੌਰ ਨੇ ਦੂਜਾ ਸਥਾਨ, 200 ਮੀਟਰ ਦੌੜ ਵਿਚ ਜਸਕਰਨਪ੍ਰੀਤ ਸਿੰਘ ਨੇ ਪਹਿਲਾ ਸਥਾਨ, 400 ਮੀਟਰ ਦੌੜ ਵਿਚ ਸੁਖਵੰਤ ਸਿੰਘ ਨੇ ਪਹਿਲਾ ਸਥਾਨ, 800 ਮੀਟਰ ਦੌੜ ਵਿਚ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ, ਗਗਨਪ੍ਰੀਤ ਕੌਰ ਨੇ ਦੂਜਾ ਸਥਾਨ, ਲੰਬੀ ਕੁਦ ਮੁਕਾਬਲੇ ਵਿਚ ਨਵਜੋਤ ਕੌਰ ਨੇ ਪਹਿਲਾ ਸਥਾਨ, ਯਾਦਵਿੰਦਰ ਸਿੰਘ ਨੇ ਪਹਿਲਾ ਸਥਾਨ, ਟਿੰ੍ਰਪਲ ਜੰਪ ਵਿਚ ਨਵਜੋਤ ਕੌਰ ਨੇ ਪਹਿਲਾ, ਸ਼ਾਟਪੁਟ ਵਿਚ ਹਰਮੰਦਰ ਸਿੰਘ ਨੇ ਪਹਿਲਾ, ਡਿਸਕਸ ਥ੍ਰੋ ਵਿਚ ਹਰਮੰਦਰ ਸਿੰਘ ਨੇ ਪਹਿਲਾ, ਰਿਲੇ ਰੇਸ 400 ਮੀਟਰ ਵਿਚ ਲੜਕੀਆਂ ਨੇ ਪਹਿਲਾ, ਰਿਸੇ ਰੇਸ 400 ਮੀਟਰ ਲੜਕੇ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰਾਂ ਅੰਡਰ-17 ਟਿ੍ਰੰਪਲ ਜੰਪ ਵਿਚ ਹਰਸ਼ਪ੍ਰੀਤ ਕੌਰ ਨੇ ਪਹਿਲਾ, ਜੈਵਲਿਨ ਥਰੋ ਵਿਚ ਹਰਸ਼ਪ੍ਰੀਤ ਕੌਰ ਤੇ ਰਮਨਦੀਪ ਕੌਰ ਨੇ ਪਹਿਲਾ ਸਥਾਨ ਹਾਲ ਕੀਤਾ। ਉਹਨਾਂ ਇਸ ਸਫਲਤਾ ਲਈ ਸਕੂਲ ਦੇ ਕੋਚ ਮਨਪ੍ਰੀਤ ਸਿੰਘ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਸਕੂਲ ਪੁੱਜੇ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ।