ਭਾਰਤ ਸਰਕਾਰ ਵੱਲੋਂ ਛੇੜੀ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਵੱਖ ਵੱਖ ਸਹਿਤ ਕੇਂਦਰਾਂ ਵਿਚ ਮਨਾਇਆ ਗਿਆ ਪੰਦਰਵਾੜਾ

ਫਿਰੋਜ਼ਪੁਰ, ਫਾਜਿਲਕਾ 27 ਸਿਤੰਬਰ ( ਸੰਦੀਪ ਕੰਬੋਜ ਜਈਆ) : ਨੈਸ਼ਨਲ ਹੈਲਥ ਮਿਸ਼ਨ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫਿਰੋਜ਼ਪੁਰ ਡਾ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀ ਐਚ ਸੀ ਗੁਰੂਹਰਸਹਾਏ ਦੇ ਮੈਡੀਕਲ ਸਪੈਸ਼ਲਿਸਟ ਡਾ. ਹੁਸਨਪਾਲ ਦੀ ਯੋਗ ਅਗੁਵਾਈ ਹੇਂਠ ਬਲਾਕ ਦੇ ਵੱਖ ਵੱਖ ਸਬ ਸੈਂਟਰਾਂ ਅਤੇ ਪੀ ਐਚ ਸੀ ਵਿਖੇ ਪੰਦਰਵਾੜਾ ਮਨਾਇਆ ਗਿਆ।ਜਿਕਰਯੋਗ ਹੈ ਕਿ ਇਹ ਪੰਦਰਵਾੜਾ 2 ਅਕਤੂਬਰ ਤੱਕ ਮਨਾਇਆ ਜਾਵੇਗਾ।ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਬਿਕੀ ਕੋਰ ਬੀਈਈ ਨੇ ਦੱਸਿਆ ਕਿ ਇਸ ਪੰਦਰਵਾੜੇ ਨੂੰ ਸਮੂਹ ਸਟਾਫ ਨੇ ਵੱਖ- ਵੱਖ ਸਿਹਤ ਸੰਸਥਾਵਾ ਤੇ ਆਮ ਜਨਤਾ ਨੂੰ ਸਿਹਤ ਸੁਵਿਧਾਵਾ ਪ੍ਰਦਾਨ ਕਰਨ ਅਤੇ ਸਾਫ ਸਫਾਈ ਰੱਖਣ ਲਈ ਮੀਟਿੰਗਾ ਅਤੇ ਜਨਤਕ ਸੰਦੇਸ਼ ਦੇ ਕੇ ਮਨਾਇਆ ਗਿਆ। ਉਹਨਾਂ ਕਿਹਾ ਕਿ ਇਸ ਸਫਾਈ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ ਨੇ ਝਾੜੂ ਚਲਾਉਂਦੇ ਹੋਏ ਸਫਾਈ ਕੀਤੀ। ਇਸ ਮੌਕੇ ਡਾ ਹੁਸਨਪਾਲ ਨੇ ਲੋਕਾਂ ਨੂੰ ਹਮੇਸ਼ਾ ਆਪਣੇ ਘਰਾਂ ਅਤੇ ਆਲੇ-ਦੁਆਲੇ ਹੀ ਸਾਫ-ਸਫਾਈ ਰੱਖਣ ਦੀ ਪ੍ਰੇਰਣਾ ਦਿੱਤੀ। ਜ਼ਿਕਰਯੋਗ ਹੈ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ 15 ਸਤੰਬਰ ਤੋਂ ਲੈਕੇ 2 ਅਕਤੂਬਰ ਤੱਕ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਵੀ ਸਾਫ-ਸਫਾਈ ਲਈ ਹਮੇਸ਼ਾਂ ਵਚਨਬੱਧ ਹੈ ਕਿਉਂਕਿ ਨਰੋਏ ਸਮਾਜ ਦੀ ਸਿਰਜਣਾ ਲਈ ਸਵੱਛਤਾ ਬਹੁਤ ਜਰੂਰੀ ਹੈ। ਉਨ੍ਹਾਂ ਲੋਕਾਂ  ਨੂੰ ਅਪੀਲ ਕੀਤੀ ਕਿ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਨਿਜੀ ਚੌਗਿਰਦੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਨਤਕ ਥਾਵਾਂ 'ਤੇ ਕੂੜਾ-ਕਰਕਟ ਅਤੇ ਗੰਦਗੀ ਨਾ ਫੈਲਾਈ ਜਾਵੇ। ਇਸਤੋਂ ਇਲਾਵਾ ਸਿਹਤ ਕੇਂਦਰਾਂ ਦੇ ਸਮੂਹ ਮੁਲਾਜ਼ਮ ਆਪਣੇ ਘਰਾਂ ਅਤੇ ਘਰਾਂ ਦੇ ਆਲੇ-ਦੁਆਲੇ ਦੀ ਸਫਾਈ ਦੀ ਜਿੰਮੇਵਾਰੀ ਵਲੰਟੀਅਰ ਦੇ ਤੌਰ 'ਤੇ ਖੁਦ ਚੁੱਕਣ। ਉਨ੍ਹਾਂ ਨੇ ਸਿਹਤ ਕੇਂਦਰਾਂ ਦੇ ਸਮੂਹ ਸਟਾਫ ਨੂੰ ਸਵੱਛਤਾ ਹੀ ਸੇਵਾ ਦੀ ਸਹੁੰ ਚੁਕਵਾਈ ਕਿ ਸਾਫ-ਸਫਾਈ ਦੇ ਮਹਾਨ ਅੰਦੋਲਨ ਵਿੱਚ ਜਨਤਕ ਸਥਾਨਾਂ ਦੀ ਸਾਫ ਸਫਾਈ ਲਈ ਪੂਰੀ ਨਿਸ਼ਠਾ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ। ਘੱਟ ਕੂੜਾ, ਰੀਸਾਈਕਲਿੰਗ ਤੇ ਮੁੜ ਵਰਤੋਂ ਦੇ ਸਿਧਾਂਤ ਰਾਹੀਂ ਗਿੱਲੇ ਤੇ ਸੁੱਕੇ ਕੂੜੇ ਦਾ ਸਹੀ ਅਤੇ ਸੁਰੱਖਿਅਤ ਪ੍ਰਬੰਧਨ ਕਰਾਂਗੇ।ਮੈਡਮ ਬਿਕੀ ਕੋਰ ਬੀਈਈ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿਚ ਡੇਂਗੂ, ਮਲੇਰੀਆ, ਡਾਇਰੀਆ, ਹੈਜਾ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋ ਬੱਚਣਾ ਬਹੁਤ ਜਰੂਰੀ ਹੈ।