ਦੇਸ਼ ਭਗਤ ਕਾਲਜ ਮੋਗਾ ਵਿਖੇ ਕਰਵਾਇਆ ਗਿਆ ਸਰਜੀਕਲ ਸਟਰਾਇਕ ‘ਤੇ ਸੈਮੀਨਾਰ

ਮੋਗਾ,27 ਸਤੰਬਰ (ਜਸ਼ਨ): ਦੇਸ਼ ਭਗਤ ਫਾਊਡੇਸ਼ਨ ਗਰੁੱਪ ਆਫ ਇੰਸਟੀਚਿਊਸਨਜ ਮੋਗਾ ਵਿਖੇ ਅੱਜ ਸਰਜੀਕਲ ਸਟਰਾਇਕ ਡੇ ‘ਤੇ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਸੂਬੇਦਾਰ ਜਸਵੰਤ ਸਿੰਘ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਰਜੀਕਲ ਸਟਰਾਇਕ ਕਿਉਂ ਕੀਤਾ ਗਿਆ ਅਤੇ ਇਸ ਦੇ ਕੀ ਨਤੀਜੇ ਨਿਕਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਉਹਨਾਂ ਨੇ ਆਰਮੀ ਦੇ ਜਵਾਨਾਂ ਦੁਆਰਾ ਬਾਰਡ ਦੀ ਕੀਤੀ ਜਾਂਦੀ ਸੁਰਖਿਆ ਬਾਰੇ ਅਤੇ ਉਹਨਾ ਸਾਹਮਣੇ ਆਉਦੀਆਂ ਸਮੱਸਿਆਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ।ਇਸਦੇ ਨਾਲ ਹੀ ਉਹਨਾਂ ਨੇ ਵਿਦਿਅਰਥੀਆਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਉਤਸਾਹਿਤ ਕੀਤਾ।ਇਸ ਪਿੱਛੋਂ ਕਾਲਜ ਦੀ ਕਮੇਟੀ ਦੁਆਰਾ ਸ: ਜਸਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ ਜੀ, ਜਰਨਲ ਸੈਕਟਰੀ ਸ: ਗੁਰਦੇਵ ਸਿੰਘ, ਡਾਇਰੈਕਟਰ ਸ: ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ ਗੁਪਤਾ, ਡਾਇਰੈਕਟਰ ਮਿ:ਅਨੁਜ ਗੁਪਤਾ, ਪਿੰ੍ਰਸੀਪਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪੀ੍ਰਤੀ ਸ਼ਰਮਾਂ ਜੀ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਪੈਦਾ ਕਰਦੇ ਹਨ।