ਸੀ ਆਈ ਏ ਸਟਾਫ ਵੱਲੋਂ 100 ਪੇਟੀਆਂ ਦਾ ਜਖੀਰਾ ਬਰਾਮਦ,ਤਿੰਨ ਵਾਹਨਾਂ ਸਮੇਤ ਚਾਰ ਦੋਸ਼ੀ ਕਾਬੂ
ਜੈਤੋ 27 ਸਤੰਬਰ (ਮਨਜੀਤ ਸਿੰਘ ਢੱਲਾ): ਜੈਤੋ ਮੰਡੀ ਦੇ ਆਸ ਪਾਸ ਦੇ ਇਲਾਕਿਆਂ ਤੋਂ ਸੀ.ਆਈ.ਏ ਸਟਾਫ ਵੱਲੋਂ ਨਜਾਇਜ ਸ਼ਰਾਬ (ਚੰਡੀਗੜ ਅਤੇ ਹਰਿਆਣਾ ਮਾਰਕਾ) ਦਾ ਜਖੀਰਾ ਵੱਡੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ ਅਤੇ ਇਸਦੇ ਚਾਰ ਦੋਸ਼ੀਆਂ ਨੂੰ ਤਿੰਨ ਵਾਹਨਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਜੈਤੋ ਦੇ ਇੰਚਾਰਜ ਜਗਦੀਸ਼ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਰਾਹੀਂ ਨਜਾਇਜ ਸ਼ਰਾਬ ਦੇ ਤਸਕਰਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ, ਸੁਖਮੰਦਰ ਸਿੰਘ, ਕੁਲਬੀਰ ਚੰਦ ਸ਼ਰਮਾ ਆਦਿ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜੈਤੋ ਲਾਗੇ ਵੱਖ ਵੱਖ ਸਥਾਨਾਂ ਤੋਂ ਨਾਕਾਬੰਦੀ ਦੌਰਾਨ ਸ਼ਰਾਬ ਦੀਆਂ ਨਜਾਇਜ 100 ਪੇਟੀਆਂ ਸਮੇਤ 4 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਜਿੰਨਾਂ ਗੱਡੀਆਂ ਤਿੰਨ ਗੱਡੀਆਂ ਵਿੱਚ ਦਾਰੂ ਲਿਜਾਈ ਜਾ ਰਹੀ ਸੀ ਉਨਾਂ ਤਿੰਨ ਗੱਡੀਆਂ ( ਸਕਾਰਪੀਉ, ਮਾਰੂਤੀ ਕਾਰ, ਸਿਫਟ ) ਨੂੰ ਵੀ ਕਬਜੇ ਵਿੱਚ ਲਿਆ ਗਿਆ। ਇਨਾਂ ਦੋਸ਼ੀਆਂ ਦੀ ਪਹਿਚਾਣ ਬਲਕਾਰ ਸਿੰਘ ਲਾਲੀ ਪੁੱਤਰ ਗੁਲਜਾਰ ਸਿੰਘ, ਜਸਵੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਢੀਮਾ ਵਾਲੀ, ਗਮਦੂਰ ਸਿੰਘ ਰਿੰਕੂ ਪੁੱਤਰ ਸੁਖਦੇਵ ਸਿੰਘ, ਬਲਜੀਤ ਸਿੰਘ ਬੱਲੀ ਪੁੱਤਰ ਜਸਕਰਨ ਸਿੰਘ ਵਾਸੀ ਬਾਜਾਖਾਨਾ ਦੇ ਤੌਰ ਤੇ ਹੋਈ। ਪੁਲਿਸ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।