ਪਰਜਾਪਤ ਸੁਸਾਇਟੀ ਵੱਲੋਂ ਲਾਏ ਗਏ ਮੁਫਤ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ 150 ਦੀ ਹੋਈ ਜਾਂਚ
ਬਠਿੰਡਾ,25 ਸਤੰਬਰ (ਜਸ਼ਨ):-ਸਥਾਨਕ ਢਿੱਲੋਂ ਕਲੋਨੀ ਗਲੀ ਨੰਬਰ 10-11 ਵਿਖੇ ਪਰਜਾਪਤ ਧਰਮਸ਼ਾਲਾ ’ਚ ਪਰਜਾਪਤ (ਕੁਮਹਾਰ) ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾਂ ਮੁਫਤ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਸੁਸਾਇਟੀ ਦੇ ਸੈਕਟਰੀ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਕਰਨ ਸਾਰਵਾਲ ਅਤੇ ਡਾ. ਹਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੁਚੱਜੇ ਢੰਗ ਨਾਲ ਕਰੀਬ 150 ਦੇ ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਜਿਸ ਵਿੱਚ 10 ਮਰੀਜਾਂ ਦੀ ਚੋਣ ਅੱਖਾਂ ’ਚ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਉਨਾ ਦੱਸਿਆ ਕਿ ਇਸ ਤੋਂ ਇਲਾਵਾ ਡਾ. ਪੇ੍ਰਮਲਤਾ ਨੇ ਬਲੱਡ ਪੈ੍ਰਸ਼ਰ ਅਤੇ ਮੁਫਤ ਹੋਮਿਓਪੈਥਿਕ ਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਪਰਜਾਪਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀ ਕਿ੍ਰਸ਼ਨ, ਵਾਈਸ ਪ੍ਰਧਾਨ ਸੱਤਪਾਲ ਵਰਮਾ, ਭੋਲਾ ਰਾਮ ਅਤੇ ਰਤਨ ਸਿੰਘ ਨੇ ਕੈਂਪ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਜਾਰੀ ਰਹਿਣਗੇ। ਉਨਾ ਕਿਹਾ ਕਿ ਸੁਸਾਇਟੀ ਵੱਲੋਂ ਲਾਇਆ ਗਿਆ ਇਹ ਮੁਫਤ ਕੈਂਪ ਇਸੇ ਤਰਾਂ ਹਰ ਸਾਲ ਲਾਇਆ ਜਾਵੇਗਾ। ਇਸ ਮੌਕੇ ਨੱਥਾ ਰਾਮ ਐਡੀਟਰ, ਹਰਪਾਲ ਖਜਾਨਚੀ ਅਤੇ ਓਮ ਪ੍ਰਕਾਸ਼ ਵਾਈਸ ਜਨਰਲ ਸੈਕਟਰੀ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ’ਚ ਸੁਸਾਇਟੀ ਵੱਲੋਂ ਆਈ ਹੋਈ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ, ਵੀਰੂ ਰਾਮ, ਮੁਕੇਸ਼ ਕੁਮਾਰ, ਜੀਤ ਰਾਮ, ਹੈਪੀ ਵਰਮਾ, ਵਿੱਕੀ ਕੁਮਾਰ, ਬੱਬੂ ਵਰਮਾ, ਹੰਸ ਰਾਜ ਆਦਿ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।