ਸਫ਼ਲ ਫ਼ਿਲਮਾਂ ਦਾ ਸਿਰਜਕ ‘ਅਮੀਕ ਵਿਰਕ’

ਅਮੀਕ ਵਿਰਕ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਿਆ ਇੱਕ ਉਹ ਸ਼ਖਸ ਹੈ ਜਿਸਨੇ ਪੰਜਾਬੀਆਂ ਦੇ ਦਿਲਾਂ ‘ਤੇ ਗੂੜੀ ਛਾਪ ਛੱਡਣ ਵਾਲੀਆਂ ਅਨੇਕਾਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕੀਤਾ। ਭਾਵੇਂ ਉਹ ਬੰਬੂਕਾਟ ਹੋਵੇ, ਲਾਹੌਰੀਏ ਹੋਵੇ, ਵੇਖ ਬਰਾਤਾਂ ਚੱਲੀਆਂ ਜਾਂ ਫਿਰ ਗੋਲਕ ਬੁਗਨੀ ਬੈਂਕ ਤੇ ਬਟੂਆ ਹੋਵੇ..ਉਸਦੀ ਹਰ ਫ਼ਿਲਮ ਵਿੱਚੋਂ  ਇੱਕ ਵੱਖਰਾ ਟੇਸਟ ਮਿਲਿਆ। ਥੋੜੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆ ਖੱਟਣ ਵਾਲਾ ਅਮੀਕ ਵਿਰਕ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਅਫ਼ਸਰ’ ਲੈ ਕੇ ਆ ਰਿਹਾ ਹੈ। ਪੰਜਾਬ ਦੀ ਧਰਾਤਲ ਨਾਲ ਜੁੜੀ ਇਹ ਫ਼ਿਲਮ ਵੀ ਉੁਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕਾਂ ਦੀ ਪਸੰਦ ਹੋਵੇਗੀ। ਹਰਿਆਣਾ ਸੂਬੇ ਦੇ ਜੰਮਪਲ ਅਮੀਕ ਵਿਰਕ ਨੇ ਦੱਸਿਆ ਕਿ ਉਸਦਾ ਫ਼ਿਲਮ ਖੇਤਰ ਵੱਲ ਆਉਣ ਦਾ ਸੁਪਨਾ ਚਿਰਾਂ ਤੋਂ ਹੀ ਸੀ । ਫ਼ਿਲਮੀ ਗਿਆਨ ਲਈ ਉਸਨੇ ਆਸਟਰੇਲੀਆਂ ਤੋਂ ਐਨੀਮੇਸ਼ਨ ਫ਼ਿਲਮਜ਼ ਗਿਆਨ ਦਾ ਕੋਰਸ ਵੀ ਕੀਤਾ। ਕਾਰੋਬਾਰੀ ਘਰਾਣੇ ਦੇ ਇਸ ਮੁੰਡੇ ਨੇ ਫ਼ਿਲਮ ‘ਬੰਬੂਕਾਟ’ ਨਾਲ ਫ਼ਿਲਮ ਖੇਤਰ ਵੱਲ ਪੈਰ ਵਧਾਇਆ ਸੀ ਤੇ ਆਪਣੀ ਕਲਾਤਮਿਕ ਸੋਚ ਅਤੇ ਮੇਹਨਤੀ ਟੀਮ ਵਰਕ ਨਾਲ ਚੱਲਦਿਆਂ ਪੰਜਾਬੀ ਸਿਨੇ ਮਾਰਗ ‘ਤੇ ਅਮਿੱਟ ਪੈੜਾਂ ਪਾਉਣੀਆਂ ਸੁਰੂ ਕੀਤੀਆ। ਪਹਿਲੀ ਹੀ ਫ਼ਿਲਮ ਦੀ ਸਫ਼ਲਤਾ ਨੇ ਉਸਨੇ ਅੱਗੇ ਤੋਰ ਲਿਆ। ਫ਼ਿਲਮੀ ਮਾਹੌਲ ‘ਚੋਂ ਵਿਚਰਦਿਆਂ ਉਸਨੇ  ਬਹੁਤ ਛੇਤੀ ਦਰਸ਼ਕਾਂ ਦੀ ਨਬਜ਼ ਫੜ ਲਈ ਤੇ ਸਫ਼ਲ ਫ਼ਿਲਮਾਂ ਦਾ ਇਤਿਹਾਸ ਸਿਰਜਣਾਂ ਸੁਰੂ ਕੀਤਾ।  ਅਮੀਕ ਵਿਰਕ ਆਪਣੇ ਇਸ ਸਫ਼ਲਤਾ ਭਰੇ ਮੁਕਾਮ ਲਈ ਅਮਰਿੰਦਰ ਗਿੱਲ, ਕਾਰਜ ਗਿੱਲ, ਜਸਪਾਲ ਭਾਜੀ ਦਾ ਵੱਡਾ ਸਾਥ ਤੇ ਹੌਂਸਲਾ ਅਫ਼ਜਾਈ  ਅਹਿਮ ਮੰਨਦਾ ਹੈ। ਆ ਰਹੀ ਫ਼ਿਲਮ ਅਫ਼ਸਰ’ ਬਾਰੇ ਅਮੀਕ ਵਿਰਕ ਨੇ ਦੱਸਿਆ ਕਿ ‘ਅਫ਼ਸਰ’ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਇੱਕ ਰੁਮਾਂਟਿਕ, ਪਰਿਵਾਰਕ ਮਨੋਰੰਜਨ ਭਰਪੂਰ ਕਾਮੇਡੀ ਫ਼ਿਲਮ ਹੈ।  ਇਹ ਫ਼ਿਲਮ ਹਰ ਕਿਸੇ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ੇ ਨਾਲ ਜੁੜੀ ਹੋਈ ਹੈ। ਫ਼ਿਲਮ ਦੀ ਕਹਾਣੀ ਬਹੁਤ ਦਮਦਾਰ ਹੈ ਜੋ ਤਰਸੇਮ ਜੱਸੜ ਦੇ ਅੰਦਾਜ਼ ਅਤੇ ਸ਼ਖਸੀਅਤ ‘ਤੇ ਬਹੁਤ ਢੁੱਕਦੀ ਹੈ। ਨਿਰਮਾਤਾ ਅਮੀਕ ਵਿਰਕ ਤੇ ਮਨਪ੍ਰੀਤ ਜੌਹਲ  ਦੀ ਨਦਰ ਫ਼ਿਲਮਜ਼ ਤੇ ਵੇਹਲੀ ਜਨਤਾ ਟੀਮ ਦੇ ਬੈਨਰ ਹੇਠ 5 ਅਕਤੂਬਰ ੂਨੂੰ  ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਗੁਲਸ਼ਨ ਸਿੰਘ ਨੇ ਦਿੱਤਾ ਹੈ। ਇਸ ਫ਼ਿਲਮ ਵਿੱਚ  ਤਰਸੇਮ ਜੱਸੜ,ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ,ਪੁਖਰਾਜ ਭੱਲਾ, ਤਰਸੇਮ ਜੱਸੜ,ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ,ਪੁਖਰਾਜ ਭੱਲਾ, ਹਰਦੀਪ ਗਿੱਲ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ,ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ਼ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਅਮੀਕ ਵਿਰਕ ਨੇ ਕਿਹਾ ਕਿ ਕੁਝ ਨਵੀਆਂ ਫ਼ਿਲਮਾਂ ਦੇ ਨਿਰਮਾਣ ਲਈ ਯਤਨਸ਼ੀਲ ਹਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਧਰਾਤਲ ਨਾਲ ਜੁੜੀਆਂ ਹੋਣ ਤੇ ਦਰਸ਼ਕਾਂ ਨੂੰ ਸਾਰਥਕ ਮਨੋਰੰਜਨ ਦੇ ਨਾਲ ਨਾਲ ਚੰਗਾ ਸੰਦੇਸ਼ ਵੀ ਦੇ ਸਕਣ।