ਨਹਿਰੂ ਯੁਵਾ ਕੇਂਦਰ ਵੱਲੋਂ 5 ਰੋਜਾ ਯੂਥ ਕਲੱਬ ਵਿਕਾਸ ਪ੍ਰੋਗਰਾਮ ਸਬੰਧੀ ਯੂਥ ਕਲੱਬਾਂ ਨਾਲ ਮੀਟਿੰਗ ਦਾ ਆਯੋਜਨ
ਫ਼ਿਰੋਜ਼ਪੁਰ 24 ਸਤੰਬਰ (ਸੰਦੀਪ ਕੰਬੋਜ ਜਈਆ ) : ਨਹਿਰੂ ਯੁਵਾ ਕੇਂਦਰ ਫ਼ਿਰੋਜਪੁਰ ਵੱਲੋਂ ''5 ਰੋਜਾ ਯੂਥ ਕਲੱਬ ਵਿਕਾਸ ਪ੍ਰੋਗਰਾਮ ਬਲਾਕ ਫ਼ਿਰੋਜਪੁਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਬਲਾਕ ਪੱਧਰੀ ''ਯੂਥ ਕਲੱਬਾਂ ਦੀ ਮੀਟਿੰਗ ਪਿੰਡ ਪੋਂਜੋ ਕੇ ਉਤਾੜ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਯੂਥ ਕਲੱਬ ਦੇ ਸਹਿਯੋਗ ਨਾਲ ਕੀਤੀ ਗਈ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੰਦ ਪਈਆਂ ਕਲੱਬਾਂ ਨੂੰ ਮੁੜ ਤੋ ਚਾਲੂ ਕਰਨਾ , ਨਵੀਆਂ ਕਲੱਬਾਂ ਬਣਾਉਣੀਆਂ ,ਪੋਸ਼ਣ ਅਭਿਆਨ ,ਪਰਿਅਟਨ ਪਰਵ 2018 ਅਤੇ ਭਾਰਤ ਸਰਕਾਰ ਦੀਆ ਵੱਖ-ਵੱਖ ਸਕੀਮਾਂ ਬਾਰੇ ਚਰਚਾ ਕਰਨਾ ਹੈ।ਇਸ ਮੀਟਿੰਗ ਦੀ ਸ਼ੁਰੂਆਤ ਕਲੱਬ ਪ੍ਰਧਾਨ ਵਿਕਰਮਜੀਤ ਸਿੰਘ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿ ਕੇ ਕੀਤੀ । ਇਸ ਉਪਰੰਤ ਡਾ. ਰਾਮੇਸ਼ਵਰ ਸਿੰਘ ਵੱਲੋਂ ਸਵੱਛਤਾ ਹੀ ਸੇਵਾ ਅਤੇ ਪੋਸ਼ਣ ਅਭਿਆਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਉਨ੍ਹਾਂ ਨੇ ਕਿਹਾ ਸਵੱਛਤਾ ਸਾਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕੇ ਸਾਨੂੰ ਪੋਸ਼ਣ ਬਾਰੇ ਵੀ ਲੋਕਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ।ਇਸ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਕਿਹਾ ਕਿ ਯੂਥ ਕਲੱਬ ਦਾ ਉਦੇਸ਼ ਕਲੱਬਾਂ ਵੱਲੋਂ ਪਿੰਡਾ ਦਾ ਵਿਕਾਸ ਕਰਨਾ ਅਤੇ ਨੌਜਵਾਨਾ ਨੂੰ ਸਮੇਂ ਸਮੇਂ ਸਿਰ ਸਮਾਜਿਕ ਬੁਰਾਈਆਂ ਤੋ ਦੁਰ ਰਹਿਣ ਲਈ ਪ੍ਰੇਰਿਤ ਕਰਨਾ ਹੈ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਪਰਿਅਟਨ ਪਰਵ 2018 ਦੇ ਤਹਿਤ ਨੌਜਵਾਨਾ ਨੂੰ ਆਪਣੇ ਇਲਾਕੇ ਦੇ ਇਤਿਹਾਸਿਕ ਅਤੇ ਪੁਰਾਤਨ ਵਿਰਸੇ ਨਾਲ ਜੁੜੇ ਸਥਾਨਾਂ ਦੀ ਸਾਭ-ਸੰਭਾਲ ਕਰਕੇ ਸਰਕਾਰ ਦੇ ਸਹਿਯੋਗ ਨਾਲ ਉਹਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਸ ਨਾਲ ਵੱਧ ਤੋ ਵੱਧ ਲੋਕ ਇਨ੍ਹਾਂ ਸਥਾਨਾਂ ਨੂੰ ਦੇਖਣ ਲਈ ਆਉਣ ਜਿਸ ਨਾਲ ਸਮਾਜਿਕ ਅਤੇ ਆਰਥਿਕ ਅਵਸਥਾ ਮਜ਼ਬੂਤ ਹੋ ਸਕੇ ਅਤੇ ਵੱਧ ਤੋ ਵੱਧ ਲੋਕਾ ਨੂੰ ਰੁਜ਼ਗਾਰ ਮਿਲ ਸਕੇ । ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਸਾਨੂੰ ਵੱਧ ਤੋ ਵੱਧ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖ ਕੇ ਚਮਕਾਉਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਪਿੰਡ ਦੀਆਂ ਸਾਂਝੀਆ ਥਾਵਾ ਦੀ ਸਾਫ਼ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ । ਇਸ ਮੌਕੇ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ''ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜਪੁਰ , ਡਾ. ਰਾਮੇਸ਼ਵਰ ਸਿੰਘ , ਹਰਭਜਨ ਸਿੰਘ , ਸ. ਗੁਰਦਿਆਲ ਸਿੰਘ ,ਸ.ਅਮਰਜੀਤ ਸਿੰਘ , ਸ. ਸਤਪਾਲ ਸਿੰਘ ਮੈਂਬਰ ਪੰਚਾਇਤ , ਵਿਕਰਮਜੀਤ ਸਿੰਘ, ਸਲਵਿੰਦਰ ਸਿੰਘ ,ਦੇਸਰਾਜ ਕਲੱਬ ਪ੍ਰਧਾਨ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ । ਇਨ੍ਹਾਂ ਤੋ ਇਲਾਵਾ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ ।