ਹਲਕਾ ਧਰਮਕੋਟ ਦੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ ,ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ‘ਚ ਹੋਇਆ ਸਾਦਾ ਸਮਾਗਮ

ਧਰਮਕੋਟ,23 ਸਤੰਬਰ(ਜਸ਼ਨ)-:ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਨੇ ਕੀਤੀ ਹੂੰਝਾ ਫੇਰ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਅੱਜ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਵਿਸ਼ੇਸ਼ ਪਰੈਸ ਕਾਨਫਰੰਸ ਦੌਰਾਨ ਆਖਿਆ ਕਿ ਜਿਸ ਤਰਾਂ ਇਸ ਵਾਰ ਵੋਟਰਾਂ ਨੇ ਕਾਂਗਰਸ ਦਾ ਸਾਥ ਦਿੱਤਾ ਉਸੇ ਤਰਾਂ ਉਹ ਉਹਨਾਂ ਦਾ ਸਰਪੰਚੀ ਦੀਆਂ ਵੋਟਾਂ ਅਤੇ ਫਿਰ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੌਕੇ ਨਿੱਠ ਕੇ ਸਾਥ ਦੇਣਗੇ। ਉਹਨਾਂ ਆਖਿਆ ਕਿ ਧਰਮਕੋਟ ਹਲਕੇ ਅਧੀਨ ਪੈਂਦੀਆਂ 4 ਜ਼ਿਲਾ ਪ੍ਰੀਸ਼ਦਾਂ ਅਤੇ 31 ਬਲਾਕ ਸੰਮਤੀਆਂ ਵਿਚੋਂ ਕਾਂਗਰਸ ਨੇ 4 ਜ਼ਿਲਾ ਪ੍ਰੀਸ਼ਦਾਂ ਅਤੇ 30 ਬਲਾਕ ਸੰਮਤੀਆਂ ’ਤੇ ਜਿੱਤ ਦਰਜ ਕੀਤੀ ਹੈ । ਇਸ ਮੌਕੇ ਕਾਕਾ ਲੋਹਗੜ ਨੇ ਮੀਡੀਆ ਰਾਹੀਂ ਸੁਨੇਹਾ ਦਿੰਦਿਆਂ ਹਲਕਾ ਧਰਮਕੋਟ ਦੇ ਸਮੂਹ ਵੋਟਰਾਂ ਦਾ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਆਪਣਾ ਵਿਸ਼ਵਾਸ਼ ਪ੍ਰਗਟ ਕੀਤਾ ਹੈ ਜਿਸ ਸਦਕਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਕਾਕਾ ਲੋਹਗੜ ਨੇ ਇਕੱਤਰ ਸਮੂਹ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਹਨਾਂ ਦੇ ਹੱਲ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ,ਸਿਵਾਜ਼ ਸਿੰਘ ਭੋਲਾ ਮਸਤੇਵਾਲਾ, ਇਕਬਾਲ ਸਿੰਘ ਰਾਮਗੜ ,ਜਸਵਿੰਦਰ ਬਲਖੰਡੀ,ਦਲੇਰ ਚੋਟੀਆਂ,ਬੀਬੀ ਨਰਿੰਦਰ ਕੌਰ,ਸਰਪੰਚ ਦਲਜੀਤ ਸਿੰਘ ਵਿਰਕ, ਰਾਜਵਿੰਦਰ ਕੌਰ ਵਿਰਕ,ਬੀਬੀ ਗੁਰਮੀਤ ਕੌਰ,ਰੇਸ਼ਮ ਸਿੰਘ ਸਿੱਧੂ,ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ ਅਤੇ ਪਰਮਿੰਦਰ ਸਿੰਘ ਵਹਿਣੀਵਾਲ,ਪੀ ਏ ਅਵਤਾਰ ਸਿੰਘ, ਪੀ ਏ ਸੋਹਣ ਸਿੰਘ ਖੇਲਾ,ਪੀ ਏ ਰਾਹੁਲਪ੍ਰੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।