ਬਿਨਾਂ ਦਵਾਈ ਤੋਂ ਨਿਉਰੋਥਰੈਪੀ ਪ੍ਰਣਾਲੀ ਰਾਹੀਂ ਮਰੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ : ਵਿਸ਼ਾਲ ਡੋਡ
ਜੈਤੋ, 23 ਸਤੰਬਰ (ਮਨਜੀਤ ਸਿੰਘ ਢੱਲਾ)- ਸਮਾਜ ਸੇਵੀ ਸੰਸਥਾ ਰੋਟਰੀ ਭਵਨ ਬਠਿੰਡਾ ਰੋਡ ਜੈਤੋ ਵਿਖੇ ਅੱਜ ਨਿਉਰੋਥਰੈਪੀ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਵਿਸ਼ਾਲ ਡੋਡ ਤੇ ਸਮੂਹ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਸ਼ਾਲ ਡੋਡ ਨੇ ਕਿਹਾ ਕਿ ਨਿਉਰੋਥਰੈਪੀ ਪ੍ਰਣਾਲੀ ਰਾਹੀਂ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੈਂਪ ਵਿੱਚ ਇਲਾਜ ਕਰਨ ਲਈ ਪਹੁੰਚੀ ਮਾਹਿਰ ਡਾਕਟਰਾਂ ਦੀ ਟੀਮ ਡਾਕਟਰ ਮੁਕੇਸ਼ ਕੋਚਰ (ਮੋਗਾ) ਅਤੇ ਡਾਕਟਰ ਵਿਜੇ ਉੱਪਲ (ਕੋਟਕਪੂਰਾ) ਤੇ ਡਾਕਟਰ ਬਲਵੰਤ ਸਿੰਘ ਵਿਸ਼ੇਸ਼ ਤੋਰ ਪਹੁੰਚ ਕੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈਕਅੱਪ ਕਰਕੇ ਲੋੜੀਂਦੇ ਟੈਸਟ ਵੀ ਕੀਤੇ ਗਏ । ਉਨ੍ਹਾਂ ਕਿਹਾ ਕਿ ਇਸ ਕੈਂਪ ਰਹੀ ਬਿਨਾਂ ਦਵਾਈਆਂ ਤੋਂ ਮਰੀਜ਼ਾਂ ਨੂੰ ਨਿਉਰੋਥਰੈਪੀ ਪ੍ਰਣਾਲੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ । ਜਿਵੇਂ ਪੁਰਾਣੀ ਬਿਮਾਰੀ ਪਿੱਠ ਦਾ ਦਰਦ,ਸਿਰ ਦਾ ਤੇ ਜੋੜ ਦਰਦ,ਅਧਰੰਗ ,ਗਠੀਆ,ਕਮਜੋਰ ਹੱਡੀਆਂ, ਅਤੇ ਪੇਟ ਦੀਆਂ ਬਿਮਾਰੀਆਂ ਤੇ ਇਸ ਤੋਂ ਇਲਾਵਾ ਕਈ ਹੋਰ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਿਉਰੋਥਰੈਪੀ ਕੈਂਪ ਵਿੱਚ ਪਹੁੰਚੇ 82 ਦੇ ਕਰੀਬ ਮਰੀਜ਼ਾਂ ਨੂੰ ਚੈੱਕਅਪ ਕੀਤਾ ਗਿਆ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਕੁੱਝ ਦਿਨਾਂ ਲਈ ਲਗਾਤਾਰ ਨਿਉਰੋਥਰੈਪੀ ਕੈਂਪ ਰੋਟਰੀ ਭਵਨ ਵਿਖੇ ਚਲਾਇਆ ਜਾਵੇਗਾ ਅਤੇ ਮਰੀਜ਼ਾਂ ਦਾ ਚੈਕਅੱਪ ਕਰਕੇ ਇਲਾਜ ਕੀਤਾ ਜਾਵੇਗਾ।ਇਸ ਮੌਕੇ ਰੋਟਰੀ ਭਵਨ ਜੈਤੋ ਦੇ ਪ੍ਰਧਾਨ ਸ੍ਰੀ ਵਿਸ਼ਾਲ ਡੋਡ,ਸੈਕਟਰੀ ਰਾਜ ਕੁਮਾਰ ਤਾਇਲ,ਬਲਿਹਾਰ ਗਰਗ,ਬਲਜੀਤ ਸਿੰਘ ਢੱਲਾ,ਪ੍ਰਾਜੈਕਟ ਚੇਅਰਮੈਨ ਅਨਿਲ ਗਰਗ,ਮਨੀਸ਼ ਮਿੱਤਲ,ਪ੍ਰੇਮ ਨਾਥ,ਬਿੰਦਰਪਾਲ ਸਿੰਘ,ਚੱਤਰ ਸਿੰਘ ਮੱਕੜ,ਜੌਲੀ ਘਣੀਆਂ ਅਤੇ ਸਮਾਜ ਸੇਵੀ ਰਜੀਵ ਕੁਮਾਰ ਡੋਡ, ਸੰਜੇ ਅਰੋੜਾ ਆਦਿ ਹਾਜ਼ਰ ਸਨ।