ਬਾਬਾ ਫ਼ਰੀਦ ਦੀ ਬਾਣੀ ਜ਼ਿੰਦਗੀ ਚੋਂ ਕੁੜੱਤਣ ਦੂਰ ਕਰਦੀ ਹੈ--ਐੱਸ ਪੀ ਪਿਰਥੀਪਾਲ ਸਿੰਘ

ਫ਼ਰੀਦਕੋਟ 23 ਸਤੰਬਰ(ਜਸ਼ਨ):ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਵੱਂਖ ਵੱਖ ਸਭਿਆਚਾਰਕ ਪੇਸ਼ਕਾਰੀਆਂ ਦੇ ਕਲਾਕਾਰਾਂ ਨੂੰ ਇਨਾਮ ਤਕਸੀਮ ਕਰਦਿਆਂ ਮੋਗਾ ਦੇ ਐੱਸ ਪੀ (ਹੈੱਡ ਕੁਆਰਟਰਜ਼) ਪਿਰਥੀਪਾਲ ਸਿੰਘ ਹੇਅਰ ਨੇ ਕਿਹਾ ਹੈ ਕਿ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੋਂ ਇਹੀ ਸਬਕ ਲੈ ਕੇ ਪਰਤਣਾ ਚਾਹੀਦਾ ਹੈ ਕਿ ਈਰਖਾ ਦਵੈਤ, ਵਖਰੇਵੇਂ ਨੂੰ ਅਸੀਂ ਜ਼ਹਿਰ ਮੰਨੀਏ ਕਿਉਂਕਿ ਇਹੀ ਸਭ ਦੁੱਖਾਂ ਕਲੇਸ਼ਾਂ ਦੀ ਜੜ੍ਹ ਹਨ। ਉਨ੍ਹਾਂ ਆਖਿਆ ਕਿ ਬਾਬਾ ਫਰੀਦ ਜੀ ਦੇ ਕੁਝ ਸ਼ਲੋਕ ਤੇ ਚਾਰ ਸ਼ਬਦ ਇਹੀ ਸੰਦੇਸ਼ ਦਿੰਦੇ ਹਨ ਕਿ ਕਿਸੇ ਦਾ ਦਿਲ ਨਾ ਤੋੜੋ,ਖੁਦ ਨੂੰ ਨੀਵਾਂ ਰੱਖੋ, ਭਾਈਚਾਰਕ ਸ਼ਕਤੀ ਵਧਾਉ ਤੇ ਮਿਠਾਸ ਨੂੰ ਆਪਣੀ ਬੋਲਬਾਣੀ ਦੀ ਤਾਕਤ ਬਣਾਉ।ਇਸ ਮੌਕੇ ਮੋਗਾ ਦੇ ਐੱਸ ਪੀ (ਹੈੱਡ ਕੁਆਰਟਰਜ਼) ਪਿਰਥੀਪਾਲ ਸਿੰਘ ਹੇਅਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਬਾਬਾ ਫਰੀਦ ਇਹ ਸਬਕ ਬਾਰਵੀਂ ਸਦੀ ਚ ਲਿਖ ਕੇ ਦੇ ਗਏ ਸਨ ਪਰ ਅਸੀਂ ਅੱਜ ਤੀਕ ਵੀ ਜ਼ਿੰਦਗੀ ਚ ਨਹੀਂ ਢਾਲ ਸਕੇ, ਜਿਸ ਕਾਰਨ ਵਿਸ਼ਵ ਸ਼ਾਂਤੀ ਵੀ ਖ਼ਤਰੇ ਚ ਪਈ ਹੋਈ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ  ਤੋਂ ਲਿਆ ਕੇ ਪੂਰੀ ਮਾਨਵਤਾ ਨੂੰ ਸੌਂਪਿਆ ਸੀ ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸੁਭਾਇਮਾਨ ਕਰਕੇ ਸਾਨੂੰ ਸਦੀਵਕਾਲੀ ਰੌਸ਼ਨੀ ਦਿੱਤੀ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।