ਕਮਲਜੀਤ ਸਿੰਘ ਬਰਾੜ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਜਿੱਤਣ ’ਤੇ ਮੁਬਾਰਕਾਂ ਦਿੰਦਿਆਂ ਆਖਿਆ ‘‘ਹੁਣ ਕਾਂਗਰਸੀ ਆਗੂ ਅਤੇ ਵਰਕਰ ਮਿਸ਼ਨ 2019 ਲਈ ਹੋਏ ਦਿ੍ਰੜ ਸੰਕਲਪ’’

ਬਾਘਾਪੁਰਾਣਾ, 23 ਸਤੰਬਰ (ਜਸ਼ਨ)- ਕਾਂਗਰਸ ਦੇ ਮੁੱਖ ਬੁਲਾਰੇ ਅਤੇ ਇੰਚਾਰਜ ਯੂਥ ਕਾਂਗਰਸ ਲੋਕ ਸਭਾ ਲੁਧਿਆਣਾ ਅਤੇ ਅਮਿ੍ਰਤਸਰ ਸ: ਕਮਲਜੀਤ ਬਰਾੜ ਨੇ ਬਾਘਾਪੁਰਾਣਾ ‘ਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਆਏ ਸ਼ਾਨਦਾਰ ਨਤੀਜਿਆਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਬੀਤੀ ਰਾਤ ਮੁਕੰਮਲ ਹੋਈ ਗਿਣਤੀ ‘ਚੋਂ ਪੰਚਾਇਤ ਸੰਮਤੀ ਦੀਆਂ 25 ਜ਼ੋਨਾਂ ‘ਚੋਂ ਕਾਂਗਰਸ ਪਾਰਟੀ ਨੇ ਕੁੱਲ 22 ਸੀਟਾਂ ਉੱਪਰ ਜਿੱਤ ਦਰਜ ਕੀਤੀ ਜਦਕਿ ਸਿਰਫ਼ ਤਿੰਨ ਜ਼ੋਨਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ । ‘ਸਾਡਾ ਮੋਗਾ ਡੌਟ ਕੋਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਖੁਸ਼ੀ ਸਾਂਝੀ ਕਰਦਿਆਂ ਕਮਲਜੀਤ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਦੀਆਂ ਚਾਰ ਜ਼ੋਨਾਂ ‘ਚੋਂ ਤਿੰਨ ਜ਼ੋਨਾਂ ‘ਤੇ ਕਾਂਗਰਸ ਪਾਰਟੀ ਜਦਕਿ ਇਕ ਜ਼ੋਨ ਉੱਪਰ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ।  ਕਮਲਜੀਤ ਬਰਾੜ ਨੇ ਆਖਿਆ ਕਿ ਇਹਨਾਂ ਚੋਣਾਂ ਵਿਚ ਉਹਨਾਂ ਦੇ ਹਲਕੇ ਵਿਚੋਂ ਆਮ ਆਦਮੀ ਪਾਰਟੀ ਪੂਰੀ ਤਰਾਂ ਖਤਮ ਹੋ ਗਈ ਹੈ ਜਦਕਿ ਸ਼ੋ੍ਰਮਣੀ ਅਕਾਲੀ ਦਲ ਕੁਝ ਸਹਿਕਦੀ ਰਹੀ ਪਰ ਹੁਣ ਸ਼ੋ੍ਰਮਣੀ ਅਕਾਲੀ ਦਲ ਦੇ ਰਹਿਬਰਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਿਸ ਤਰਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਆਵਾਮ ਨੇ ਉਹਨਾਂ ਨੂੰ ਨਕਾਰਿਆ ਸੀ ਉਸੇ ਤਰਾਂ ਲੋਕ ਹਾਲੇ ਵੀ ਉਸੇ ਸੋਚ ’ਤੇ ਖੜੇ ਹਨ । ਕਮਲਜੀਤ ਬਰਾੜ ਨੇ ਆਖਿਆ ਪੂਰੇ ਪੰਜਾਬ ਵਿਚ ਕਾਂਗਰਸ ਦੀ ਹੋਈ ਬੰਪਰ ਜਿੱਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਭਲਾਈ ਨੀਤੀਆਂ ਅਤੇ ਪੰਜਾਬ ਦੇ ਮੱਸਲਿਆਂ ’ਤੇ ਉਹਨਾਂ ਵੱਲੋਂ ਲਏ ਠੋਸ ਅਤੇ ਲੋਕ ਹਿਤੈਸ਼ੀ ਫੈਸਲਿਆਂ ’ਤੇ ਮੋਹਰ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਵਿਸ਼ਵਾਸ਼ ਪ੍ਰਗਟ ਕੀਤਾ ਹੈ। ਸ: ਕਮਲਜੀਤ ਸਿੰਘ ਨੇ ਆਖਿਆ ਕਿ ਮੈਡਮ ਸੋਨੀਆਂ ਗਾਂਧੀ ਦੀ ਪ੍ਰੇਰਨਾ ਅਤੇ ਕੋਮੀਂ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਸੂਬੇ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੀ ਕੀਤੀ ਸਫਬੰਦੀ ਸਦਕਾ ਸੂਬੇ ਵਿਚ ਕਾਂਗਰਸੀ ਆਗੂ ਅਤੇ ਵਰਕਰ ਟੀਮ ਵਾਂਗ ਵਿਚਰਦਿਆਂ ਹੁਣ ਮਿਸ਼ਨ 2019 ਲਈ ਦਿ੍ਰੜ ਸੰਕਲਪ ਹੋ ਕੇ ਮਿਹਨਤ ਕਰਨਗੇ।