ਭਗੌੜੇ ਜੰਡ ਸਿੰਘ ਨੂੰ ਮੋਗਾ ਪੁਲਿਸ ਨੇ ਕੀਤਾ ਕਾਬੂ
ਮੋਗਾ,23 ਸਤੰਬਰ(ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਸ: ਗੁਰਪ੍ਰੀਤ ਸਿੰਘ ਤੂਰ ਨੇ ਮੀਡੀਆ ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 97 ਮਿਤੀ 27-09-2017 ਅ/ਧ 15/29/61/85 ਐਨ.ਡੀ.ਪੀ.ਐਸ ਐਕਟ ਥਾਣਾ ਮੈਹਣਾ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਮੋਗਾ ਵੱਲੋਂ ਬਰਖਿਲਾਫ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਦਿਆਲਪੁਰਾ, ਜਿਲ੍ਹਾ ਬਠਿੰਡਾ ਅਤੇ ਜੰਡ ਸਿੰਘ ਪੁੱਤਰ ਬਾਜ ਸਿੰਘ ਕੌਮ ਰਾਏ ਸਿੱਖ ਵਾਸੀ ਦੌਲੇਵਾਲਾ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਤਾਰਾ ਸਿੰਘ ਵਾਸੀ ਦੌਲੇਵਾਲਾ ਦਰਜ ਰਜਿਸਟਰ ਕੀਤਾ ਗਿਆ ਸੀ,ਜੋ ਮੌਕਾ ਪਰ ਰਾਜਵਿੰਦਰ ਸਿੰਘ ਉਕਤ ਨੂੰ ਸਮੇਤ ਘੋੜਾ ਟਰਾਲਾ ਨੰਬਰੀ ਪੀ.ਬੀ-03ਏਪੀ-1315 ਕਾਬੂ ਕਰਕੇ 34 ਬੋਰੀਆਂ ਭੁੱਕੀ ਚੂਰਾ ਪੋਸਤ ਵਜਨੀ 20/20 ਕਿੱਲੋਗ੍ਰਾਮ ਬਰਾਮਦ ਕੀਤਾ ਗਿਆ ਸੀ ਅਤੇ ਸੁਖਦੇਵ ਸਿੰਘ ਅਤੇ ਜੰਡ ਸਿੰਘ ਫਰਾਰ ਹੋ ਗਏ ਸੀ। ਦੌਰਾਨੇ ਤਫਤੀਸ਼ ਜੰਡ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 23-07-2018 ਤੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਅੱਜ ਗੁਪਤ ਸੂਚਨਾ ਮਿਲਣ ਤੇ ਐਸ.ਆਈ ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਮੈਹਣਾ ਨੇ ਸਮੇਤ ਪੁਲਿਸ ਪਾਰਟੀ ਦੇ ਗਿ੍ਰਫਤਾਰ ਕੀਤਾ ਹੈ, ਜਿਸ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਸੁਰਾਗ ਹੱਥ ਲੱਗਣ ਦੀ ਉਮੀਦ ਹੈ।