ਵੋਟਾਂ ਗਿਣਦਿਆਂ ਤਰੀਕ ਬਦਲ ਗਈ ਪਰ ਪ੍ਰਸ਼ਾਸਨ ਤੇ ਪੱਤਰਕਾਰ ਦੋਨੋਂ ਜਾਗਦੇ ਰਹੇ
ਮੋਗਾ ,23ਸਤੰਬਰ (ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅਮਲ ਦੇ ਆਖਰੀ ਚਰਨ ਵੋਟਾਂ ਦੀ ਗਿਣਤੀ ਭਾਵੇਂ 22 ਸਤੰਬਰ ਸਵੇਰ ਨੂੰ ਸ਼ੁਰੂ ਹੋ ਗਈ ਸੀ ਪਰ ਫਸਵੇਂ ਮੁਕਾਬਲੇ ਅਤੇ ਬੈਲਟ ਪੇਪਰਾਂ ਦੀ ਗਿਣਤੀ ਕਾਰਨ ਆਖਰੀ ਨਤੀਜੇ ਆਉਣ ਤੱਕ ਰਾਤ ਦਾ ਇੱਕ ਵੱਜ ਚੁੱਕਾ ਸੀ ਤਰੀਕ ਬਦਲ ਗਈ ਸੀ। ਉਤਸ਼ਾਹੀ ਪੱਤਰਕਾਰ ਅਤੇ ਪ੍ਰਸ਼ਾਸਨ ਅਜੇ ਵੀ ਜਾਗ ਰਿਹਾ ਸੀ ਤਾਂ ਕਿ ਚੋਣ ਅਮਲ ਨੂੰ ਨੇਪਰੇ ਚਾੜਿਆ ਜਾ ਸਕੇ । ਜਿੱਥੇ ਡਿਪਟੀ ਕਮਿਸ਼ਨਰ ਸ.ਦਵਿੰਦਰਪਾਲ ਸਿੰਘ ਖਰਬੰਦਾ ,ਏਡੀਸੀ ਸ.ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਐਸਐਸਪੀ ਸ. ਗੁਰਪ੍ਰੀਤ ਸਿੰਘ ਤੂਰ ਦੇਰ ਰਾਤ ਸਰਗਰਮ ਰਹੇ ਉੱਥੇ ਏਡੀਸੀ ਵਿਕਾਸ ਸ੍ਰੀ ਰਜਿੰਦਰ ਬੱਤਰਾ, ਡੀਪੀਆਰਓ ਸ. ਤੇਜਾ ਸਿੰਘ, ਸੁਪਰਡੈਂਟ ਸ. ਮਨਮੀਤ ਸਿੰਘ ਅਤੇ ਹੋਰ ਚੋਣ ਅਮਲਾ ਦੇਰ ਰਾਤ ਇੱਕ ਵਜੇ ਤੱਕ ਵੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸੰਘਰਸ਼ਸ਼ੀਲ ਰਿਹਾ। ਪਾਠਕਾਂ ਲਈ ਰਾਤ ਇੱਕ ਵਜੇ ਚੋਣ ਸਟਾਫ ਦੀ ਖਿੱਚੀ ਫੋਟੋ ਅਪਲੋਡ ਕੀਤੀ ਜਾ ਰਹੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।