ਬੀਬੀ ਵੀਰਪਾਲ ਕੌਰ ਬਲਾਕ ਸੰਮਤੀ ਸਲੀਣਾ ਤੋਂ ਰਹੀ ਜੇਤੂ, ਵਿਧਾਇਕ ਡਾ: ਹਰਜੋਤ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
ਮੋਗਾ, 22 ਸਤੰਬਰ (ਜਸ਼ਨ): ਬਲਾਕ ਸੰਮਤੀ ਜ਼ੋਨ ਸਲੀਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਵੀਰਪਾਲ ਕੌਰ ਅੱਜ ਜੇਤੂ ਰਹਿਣ ’ਤੇ ਇਲਾਕੇ ਦੀਆਂ ਮਹਿਲਾਵਾਂ ਵਿਖ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਬੀਬੀ ਵੀਰਪਾਲ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦਿਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਰੂਹੇ ਰਵਾਂਅ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਪਹਿਲ ’ਤੇ ਮਹਿਲਾਵਾਂ ਨੂੰ 31 ਤੋਂ 50 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ ਤੇ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕੋਆਪਰੇਟਿਵ ਸੋਸਾਇਟੀ ਦੇ ਸਾਬਕਾ ਸਕੱਤਰ ਸ: ਬੁੱਧ ਨੇ ਇਮਾਨਦਾਰੀ ਨਾਲ ਲੋਕ ਸੇਵਾ ਕਰਦਿਆਂ ਆਪਣਾ ਨਾਮ ਬਣਾਇਆ ਅਤੇ ਆਪਣੀ ਨੂੰਹ ਵੀਰਪਾਲ ਕੌਰ ਨੂੰ ਸਾਕਾਰਤਮਕ ਰਾਜਨੀਤੀ ਵਿਚ ਹਿੱਸਾ ਲੈ ਕੇ ਲੋਕ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਤੇ ਇਸੇ ਪ੍ਰੇਰਨਾ ਦੀ ਬਦੌਲਤ ਸਲੀਣਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਬੀਬੀ ਵੀਰਪਾਲ ਕੌਰ ਜੇਤੂ ਰਹੇ। ਇਸ ਮੌਕੇ ਸ਼ੁਰੇਸ਼ ਬਬੂ ਸਲੀਣਾ,ਗੁਰਪਰੀਤ ਸਿੰਘ ,ਜਸਮੇਲ ਸਿੰਘ , ਰਾਣੀ ,ਸੋਨੀਂ ਸਿੰਘ, ਅਮਰਜੀਤ ਸਿੰਘ, ਸੱਤਨਾਮ ਸਿੰਘ, ਜੀਵਣ ਸਿੰਘ, ਪਾਲ ਸਿੰਘ, ਛਿੰਦਰ ਸਿੰਘ, ਤਰਸ਼ੇਮ ਸਿੰਘ, ਪਰੀਤਮ ਸਿੰਘ, ਜੁਗਿੰਦਰ ਸਿੰਘ,ਜਸਵੀਰ ਸਿਘ, ਮੀਤਾ ਸਿੰਘ ,ਪਵਨ ਕੁਮਾਰ, ਛੋਟਾ ਸਿੰਘ , ਬਿੰਦਾ ਸਿੰਘ, ਸੋੰਨੀ ਸਿੰਘ ਵਿਰਦੀ , ਬਿੰਦੀ ਸਿੰਘ, ਖਿੰਦਾ ਸਿੰਘ, ਕਾਲਾ ਸਿੰਘ, ਸੁੱਖਾ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।