ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਜੇਤੂਆਂ ਨੂੰ ਡਾ: ਹਰਜੋਤ ਕਮਲ ਨੇ ਤਕੜੇ ਹੋ ਕੇ ਇਲਾਕੇ ਦੀ ਸੇਵਾ ਕਰਨ ਦੀ ਕੀਤੀ ਤਾਕੀਦ

ਮੋਗਾ,22 ਸਤੰਬਰ(ਜਸ਼ਨ)-ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ’ਤੇ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ ਹੈ। ਅੱਜ ਚੋਣ ਨਤੀਜੇ ਆਉਣ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਜਿੱਥੇ ਜਿੱਤੇ ਹੋਏ ਉਮੀਦਵਾਰਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਹਨ ਉੱਥੇ ਉਹਨਾਂ ਦੀ ਪਿੱਠ ਥਾਪੜਦਿਆਂ ਉਹਨਾਂ ਨੂੰ ਤਕੜੇ ਹੋ ਕੇ ਇਲਾਕੇ ਦੀ ਸੇਵਾ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪ੍ਰਚਾਰਨ ਦੀ ਤਾਕੀਦ ਵੀ ਕਰ ਰਹੇ ਹਨ। ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਜਿਲਾ ਪ੍ਰੀਸ਼ਦ ਜ਼ੋਨ ਦੌਲਤਪੁਰਾ ਉੱਚਾ ਤੋਂ ਜੇਤੂ ਉਮੀਦਵਾਰ ਹਰਭਜਨ ਸਿੰਘ ਸੋਸਣ ਜ਼ੋਨ ਘੱਲ ਕਲਾਂ ਤੋਂ ਜੇਤੂ ਉਮੀਦਵਾਰ ਹਰਦੀਪ ਕੌਰ, ਬਲਾਕ ਸੰਮਤੀ ਜ਼ੋਨ ਦੌਲਤਪੁਰਾ ਤੋਂ ਗੁਰਬਿੰਦਰ ਸਿੰਘ, ਜ਼ੋਨ ਘੱਲ ਕਲਾਂ ਤੋਂ ਜੇਤੂ ਉਮੀਦਵਾਰ ਕੁਲਵੰਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ । ਇਸ ਖੁਸ਼ੀ ਦੇ ਮੌਕੇ ’ਤੇ ਵਿਨੋਦ ਬਾਂਸਲ ਸ਼ਹਿਰੀ ਪ੍ਰਧਾਨ, ਗੁਰਬਿੰਦਰ ਸਿੰਘ ਚੇਅਰਮੈਨ, ਇਕਬਾਲ ਸਿੰਘ, ਗੁਰਜੰਟ ਸਿੰਘ ਮਾਨ, ਜਗਵੀਨ ਸਿੰਘ ਮੀਨਾ, ਬਲਵਿੰਦਰ ਸਿੰਘ ਕਿੰਦਰ, ਗੁਰਤੇਜ ਸਿੰਘ ਖੁਖਰਾਣਾ, ਡਾ. ਜੀ.ਐਸ. ਗਿੱਲ, ਨਾਹਰ ਸਿੰਘ, ਰੂਬੀ ਜੋਗੇਵਾਲਾ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਹੰਸਰਾ ਅਜੀਤਵਾਲ, ਗੁਰਜੰਟ ਸਿੰਘ ਡਰੋਲੀ, ਜਸਪਾਲ ਸਿੰਘ ਸੰਘਾ, ਸਨੀ ਚਾਵਲਾ ਦੌਲਤਪੁਰਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਹਾਜ਼ਰ ਸ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।