ਐਸ ਐਸ ਪੀ ਫਰੀਦਕੋਟ ਵੱਲੋਂ ਨਵੀਂ ਫ਼ਿਲਮ ‘ਆਟੇ ਦੀ ਚਿੜੀ’ ਦਾ ਪੋਸਟਰ ਰਿਲੀਜ਼

ਕੋਟਕਪੂਰਾ, 22 ਸਤੰਬਰ (ਟਿੰਕੂ ਪਰਜਾਪਤੀ) :- ਤੇਗ ਪ੍ਰੋਡਕਸ਼ਨ ਦੇ ਚਰਨਜੀਤ ਸਿੰਘ ਵਾਲੀਆ, ਤੇਗਬੀਰ ਸਿੰਘ ਵਾਲੀਆ ਅਤੇ ਉਨਾਂ ਦੇ ਸਾਥੀ ਡਾ ਮਨਜੀਤ ਸਿੰਘ ਢਿੱਲੋਂ ਦੀ ਪਲੇਠੀ ਫਿਲਮ ‘ਆਟੇ ਦੀ ਚਿੜੀ’ ਦਾ ਪੋਸਟਰ ਰਿਲੀਜ਼ ਕਰਦਿਆਂ ਸ੍ਰ ਰਾਜਬਚਨ ਸਿੰਘ ਸੰਧੂ ਜਿਲਾ ਪੁਲਿਸ ਮੁਖੀ ਫਰੀਦਕੋਟ ਨੇ ਆਖਿਆ ਕਿ ਅੱਜ ਨੌਜਵਾਨਾਂ ਤੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਕੇ ਚੰਗੇ ਇਨਸਾਨ ਤੇ ਨਾਗਰਿਕ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਫਿਲਮਾਂ ਅਤੇ ਨਾਟਕਾਂ ਦੇ ਨਿਰਮਾਤਾ/ਨਿਰਦੇਸ਼ਕ ਅਹਿਮ ਯੋਗਦਾਨ ਪਾ ਸਕਦੇ ਹਨ। ਉਨਾਂ ਆਖਿਆ ਕਿ ਜੇਕਰ ਫਿਲਮਾਂ ਤੇ ਨਾਟਕਾਂ ’ਚ ਦਰਸ਼ਕਾਂ ਨੂੰ ਹਾਂ ਪੱਖੀ ਨਜ਼ਰੀਆ, ਉਸਾਰੂ ਸੋਚ ਬਾਰੇ ਸਮਝਾਉਂਦਿਆਂ ਅਤੇ ਨੈਤਿਕਤਾ ਦਾ ਪਾਠ ਪੜਾਉਣ ਵਾਲੀਆਂ ਗੱਲਾਂ ਦਾ ਜਿਕਰ ਹੋਵੇ ਤਾਂ ਚੰਗੇ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਕਾਲਜ ਨੇ ਦੱਸਿਆ ਕਿ ਇਸ ਫਿਲਮ ’ਚ ਨੀਰੂ ਬਾਜਵਾ, ਤੇ ਅਮਿ੍ਰਤ ਮਾਨ ਦੀ ਜੋੜੀ ਪਹਿਲੀ ਵਾਰ ਪਰਦੇ ’ਤੇ ਇਕੱਠਿਆਂ ਦਿਖਾਈ ਦੇਵੇਗੀ। ਇਸ ਮਸ਼ਹੂਰ ਜੋੜੀ ਦੇ ਨਾਲ-ਨਾਲ ਫਿਲਮ ’ਚ ਕਈ ਹੋਰ ਵੀ ਪ੍ਰਸਿੱਧ ਕਲਾਕਾਰ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੂੰ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਯਾਦੂ ਤੇ ਅਨਮੋਲ ਵਰਮਾ ਵੀ ਮੌਜੂਦ ਹਨ। ਉਨਾਂ ਦੱਸਿਆ ਕਿ ਆਟੇ ਦੀ ਚਿੜੀ ਇਕ ਕਾਮੇਡੀ ਤੇ ਪਰਿਵਾਰਕ ਫਿਲਮ ਹੈ, ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਤੇ ਹਾਸਰਸ ਅੰਦਾਜ ’ਚ ਪੇਸ਼ ਕੀਤਾ ਗਿਆ ਹੈ। ਤੇਗ ਪੋ੍ਰਡਕਸ਼ਨ ਦੀ ਇਸ ਫਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਹਨ, ਜਦਕਿ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਡਾ ਢਿੱਲੋਂ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੁੂਟਿੰਗ ਪੰਜਾਬ ਤੇ ਕੈਨੇਡਾ ਵਿੱਚ ਕੀਤੀ ਗਈ ਹੈ, ਭਾਂਵੇ ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪਰ ਇਸ ਦਾ ਟੇ੍ਰਲਰ ਯੂ-ਟਿਊੁਬ ਰਾਂਹੀ ਦੇਖਿਆ ਜਾ ਸਕਦਾ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।