ਬ੍ਰਹਿਮਲੀਨ ਸੰਤ ਬਾਬਾ ਖੇਮ ਦਾਸ ਜੀ ਦੀ ਸਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ,ਦੇਸ਼ ਵਿਦੇਸ਼ ਤੋਂ ਹਜਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਨੱਥੂਵਾਲਾ ਗਰਬੀ, 22 ਸਤੰਬਰ (ਪੱਤਰ ਪਰੇਰਕ)-ਵਿਵੇਕ ਆਸ਼ਰਮ ਜਲਾਲ ਵਿਖੇ ਬ੍ਰਹਿਮ ਗਿਆਨੀ ਬ੍ਰਹਿਮਲੀਨ ਸ਼੍ਰੀਮਾਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲੇ,ਉਨਾ੍ਹ ਦੇ ਗੱਦੀ ਨਸ਼ੀਨ ਮਹਾਂਪੁਰਸ਼ ਬ੍ਰਹਿਮ ਗਿਆਨੀ ਬ੍ਰਹਿਮਲੀਨ ਸ਼੍ਰੀਮਾਨ 108 ਬ੍ਰਹਿਮਮੁਨੀ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸੱਚਖੰਡ ਵਾਸੀ ਬਾਬਾ ਖੇਮ ਦਾਸ ਜੀ ਦੀ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਲਾਲਾ ਦਾਸ ਜੀ ਲੰਗੇਆਣੇ ਵਾਲਿਆਂ ਨੇ ਦੱਸਿਆ ਕਿ ਇਸ ਮੌਕੇ ਤੇ ਪਾਠ ਦੇ ਭੋਗ ਉਪਰੰਤ ਸੁਆਮੀ ਬ੍ਰਹਿਮ ਮੁਨੀ ਜੀ ਅਤੇ ਸੁਆਮੀ ਰਾਮ ਤੀਰਥ ਹਰਿਦੁਆਰ ਵਾਲਿਆਂ ਨੇ ਕਥਾ-ਕੀਰਤਨ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ , ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਜੀ ਵੱਲੋਂ ਦਿਖਾਏ ਹੋਏ ਸੇਵਾ ਅਤੇ ਸਿਮਰਨ ਦੇ ਰਸਤੇ ਤੇ ਜਰੂਰ ਚੱਲਣ।ਇਸ ਸਮੇ ਰਾਗੀ,ਢਾਡੀ ਅਤੇ ਕਵੀਸ਼ਰਾਂ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਪ੍ਰਬੰਧਕਾਂ ਵੱਲੋਂ ਸੰਗਤਾਂ ਵਾਸਤੇ ਲੰਗਰ,ਜੂਸ ਅਤੇ ਦੁੱਧ ਦੀ ਛਬੀਲ ਲਗਾਈ ਗਈ।ਇਸ ਸਮੇ ਬਾਬਾ ਹਰਨੇਕ ਸਿੰਘ ਜੀ ਪੋਨੇ ਵਾਲੇ,ਬ੍ਰਹਿਮ ਮੁਨੀ ਜੀ ਜਲਾਲ ਵਾਲੇ,ਰਿਸ਼ੀ ਰਾਮ ਜੀ ਜੈਤੋਂ ਵਾਲੇ,ਬਾਬਾ ਗੰਗਾ ਰਾਮ ਜੀ ਜਲਾਲ ਵਾਲੇ,ਮੱਖਣ ਦਾਸ ਜੀ ਮੀਨੀਆਂ ਵਾਲੇ,ਸੰਤ ਬਹਾਲ ਦਾਸ ਧੂੜਕੋਟ ਵਾਲੇ,ਸੰਤ ਲਾਲ ਦਾਸ ਜੀ ਲੰਗੇਆਣੇ ਵਾਲੇ,ਬਾਬਾ ਬਲਦੇਵ ਸਿੰਘ ਰਾਮਸਰ ਵਾਲੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ,ਸੰਤਾਂ ਮਹਾਪੁਰਸ਼ਾਂ ਨੇ ਹਾਜਰੀ ਭਰੀ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।