ਰਿਸ਼ਵਤ ਮਾਮਲੇ 'ਚ ਏ.ਐਸ.ਆਈ. ਨੂੰ 4 ਸਾਲ ਦੀ ਕੈਦ

ਚੰਡੀਗੜ੍ਹ, 21 ਸਤੰਬਰ: ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਰਿਸ਼ਵਤ ਦੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਮੋਹਾਲੀ ਦੀ ਅਦਾਲਤ ਨੇ ਅੱਜ ਜੀਰਕਪੁਰ ਥਾਣੇ ਵਿਖੇ ਤਾਇਨਾਤ ਏ.ਐਸ.ਆਈ. ਅਨੂਪ ਸਿੰਘ (ਹੁਣਸੇਵਾਮੁਕਤ) ਨੂੰ ਦੋਸ਼ੀ ਕਰਾਰ ਦਿੰਦਿਆਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ 4 ਸਾਲ ਦੀ ਬਾਮੁਸ਼ਕਤ ਕੈਦ ਦੀ ਸਜ਼ਾ ਅਤੇ ਜੁਰਮਾਨਾ ਆਇਦ ਕੀਤਾ ਹੈ,ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਪਰਮਜੀਤ ਕੌਰ ਵਾਸੀ ਪੰਚਕੁੱਲਾ ਦੀ ਸ਼ਿਕਾਇਤ 'ਤੇ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰਕੀਤਾ ਗਿਆ,ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਵਲੋਂ ਉਸ ਵਿਰੁੱਧ ਚਲ ਰਹੇ ਮੁਕੱਦਮੇ ਵਿਚ ਮਦਦ ਕਰਨ ਬਦਲੇ ਇਕ ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਗਈਅਤੇ ਸੌਦਾ 40,000 ਵਿਚ ਦੇਣਾ ਤੈਅ ਹੋਇਆ ਹੈਵਿਜੀਲੈਂਸ ਵਲੋਂ ਸ਼ਿਕਾਇਤ ਦੇ ਅਧਾਰ 'ਤੇ ਉਕਤ ਏ.ਐਸ.ਆਈ ਨੂੰ ਜੀਰਕਪੁਰ ਵਿਖੇ ਕੋਹੀਨੂਰ ਢਾਬੇ ਨੇੜੇ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਕੇ ਉਸ ਵਿਰੁਧ ਸਾਲ 2016 ਵਿਚ ਮੁਕੱਦਮਾਦਾਇਰ ਕੀਤਾ ਸੀ।,ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਇਸ ਕੇਸ ਨੂੰ ਸਫਲਤਾਪੂਰਵਕ ਲੜਿਆ ਅਤੇ ਅਦਾਲਤ ਨੇ ਸੇਵਾਮੁਕਤ ਏ.ਐਸ.ਆਈ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੰਦਿਆਂ ਭ੍ਰਿਸ਼ਟਾਚਾਰਰੋਕੂ ਕਾਨੂੰਨ ਦੀ ਧਾਰਾ 7 ਅਤੇ 13 ਅਧੀਨઠਕ੍ਰਮਵਾਰ 4 ਅਤੇ 3 ਸਾਲ ਦੀ ਸਜਾ ਸਮੇਤ ਦੱਸ-ਦੱਸ ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ ਅਤੇ ਇਹ ਦੋਵੇਂ ਸਜਾਵਾਂ ਨਾਲੋ-ਨਾਲ ਚੱਲਣਗੀਆਂ।