ਬਾਬਾ ਫਰੀਦ ਗੋਲਡ ਕੱਪ ਦੇ ਪਹਿਲੇ ਦਿਨ ਮੈਚ ਦਾ ਉਦਘਾਟਨ ਡਾ. ਸੁਖਚੈਨ ਸਿੰਘ ਬਰਾੜ ਚੇਅਰਮੈਨ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕੀਤਾ

 ਕੋਟਕਪੂਰਾ, 21 ਸਤੰਬਰ (Tinku parjapat): ਬਾਬਾ ਫਰੀਦ ਬਾਸਕਿਟਬਾਲ ਕਲੱਬ ਵੱਲੋਂ ਕਰਵਾਏ ਗਏ ਜਾ ਰਹੇ 24ਵੇਂ ਬਾਬਾ ਫਰੀਦ ਗੋਲਡ ਕੱਪ ਦੇ ਪਹਿਲੇ ਦਿਨ ਮੈਚ ਦਾ ਉਦਘਾਟਨ ਡਾ. ਸੁਖਚੈਨ ਸਿੰਘ ਬਰਾੜ ਚੇਅਰਮੈਨ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਇੰਡੀਆਨ ਆਰਮੀ ਤੇ ਚੰਡੀਗੜ ਦੀਆਂ ਟੀਮਾਂ  ਦਰਮਿਆਨ ਮੁਕਾਬਲਾ ਸ਼ੁਰੂ ਕਰਵਾ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦੋਕਟ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤਰਾਂ ਦੇ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨ ਦੱਸਿਆ ਕਿ ਪਹਿਲੇ ਮੁਕਾਬਲੇ ’ਚ ਚੰਡੀਗੜ ਕਲੱਬ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਦੂਜੇ ਮੁਕਾਬਲੇ ’ਚ ਰੇਲਵੇ ਦੀ ਟੀਮ ਤੋਂ ਫਰੀਦਕੋਟ ਜੇਤੂ ਰਿਹਾ। ਉਨਾ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੌਕੇ ਉੱਘੇ ਬਾਸਕਿਟਬਾਲ ਕੋਚ ਪ੍ਰੋ. ਦਰਸ਼ਨ ਸਿੰਘ ਸੰਧੂ ਵੀ ਆਪਣੀ ਟੀਮ ਸਮੇਤ ਉੱਥੇ ਬਿਰਾਜਮਾਨ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦਿੱਤ ਸਿੰਘ ਸੇਖੋਂ, ਅਮਨਦੀਪ ਸਿੰਘ ਬਾਬਾ, ਰਜਿੰਦਰ ਸਿੰਘ, ਅਮਰਜੀਤ ਸਿੰਘ ਮਿੱਕੀ, ਰਵਿੰਦਰ ਸਿੰਘ ਗਾਂਧੀ, ਮਦਨ ਲਾਲ ਸਮੇਤ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਹਾਜਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।