ਆਰ.ਆਈ.ਈ.ਸੀ. ਨੇ ਰਮਨਜੀਤ ਕੌਰ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜਾ

ਮੋਗਾ, 19 ਸਤੰਬਰ(ਜਸ਼ਨ):  ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾ ਰਹੀ ਮੋਗਾ ਜਿਲੇ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਵੱਲੋਂ ਆਏ ਦਿਨ ਨੌਜਵਾਨਾਂ ਨੂੰ ਵਿਦੇਸ਼ ਭੇਜਕੇ ਉਨਾਂ ਦਾ ਭਵਿੱਖ ਉੱਜਵਲ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਸੰਸਥਾ ਵੱਲੋਂ ਰਮਨਜੀਤ ਕੌਰ ਵਾਸੀ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾ ਕੇ ਜਿੱਥੇ ਉਨਾਂ ਦੇ ਵਿਦੇਸ਼ ਜਾਣ ਦੇ ਸਪਨੇ ਨੂੰ ਪੂਰੀ ਕੀਤਾ ਉੱਥੇ ਇੱਕ ਵਾਰ ਫਿਰ ਆਪਣੀ ਬੇਹਤਰੀਨ ਕਾਰਗੁਜਾਰੀ ਤੇ ਮੋਹਰ ਲਗਾਈ। ਰਮਨਜੀਤ ਕੌਰ ਨੂੰ ਵੀਜਾ ਕਾਪੀ ਸੌਂਪਦਿਆਂ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ ਅਤੇ ਐਮ.ਡੀ. ਮੈਡਮ ਕੀਰਤੀ ਬਾਂਸਲ ਨੇ ਕਿਹਾ ਕਿ ਉਕਤ ਵਿਦਿਆਰਥਣ ਨੇ ਬਾਰਵੀਂ ਦੀ ਸਿੱਖਿਆ 2017 ‘ਚ ਪਾਸ ਕੀਤੀ ਸੀ ਅਤੇ ਉਸਦੇ ਉੱਚ ਪੱਧਰੀ ਸਿੱਖਿਆ ਹਾਸਿਲ ਕਰਨ ਲਈ ਵਿਦੇਸ਼ ਜਾਣ ਦੇ ਸਪਨੇ ਨੂੰ 2018 ‘ਚ ਆਰ.ਆਈ.ਈ.ਸੀ. ਨੇ ਸਾਕਾਰ ਕੀਤਾ ਹੈ। ਉਨਾਂ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਵਿਦਿਆਰਥੀਆਂ ‘ਚ ਸੰਸਥਾ ਪਾਸੋਂ ਕੈਨੇਡਾ, ਆਸਟ੍ਰੇਲੀਆ ਅਤੇ ਨਿੳੂਜੀਲੈਂਡ ਦੇ ਵੀਜਾ ਲਗਵਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੰਸਥਾ ਦਾ ਸਟਾਫ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।